ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੂਰੀਨਾਮ ਤੇ ਸਰਬੀਆ ਲਈ ਰਵਾਨਾ, ਅਹੁਦਾ ਸੰਭਾਲਣ ਮਗਰੋਂ ਪਹਿਲੀ ਰਾਜਸੀ ਯਾਤਰਾ

Sunday, Jun 04, 2023 - 03:52 AM (IST)

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੂਰੀਨਾਮ ਤੇ ਸਰਬੀਆ ਲਈ ਰਵਾਨਾ, ਅਹੁਦਾ ਸੰਭਾਲਣ ਮਗਰੋਂ ਪਹਿਲੀ ਰਾਜਸੀ ਯਾਤਰਾ

ਨੈਸ਼ਨਲ ਡੈਸਕ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸੂਰੀਨਾਮ ਤੇ ਸਰਬੀਆ ਦੀ ਪਹਿਲੀ ਰਾਜਸੀ ਯਾਤਰਾ ਲਈ ਰਵਾਨਾ ਹੋਈ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਰਾਜਸੀ ਯਾਤਰਾ ਹੈ। ਰਾਸ਼ਟਰਪਤੀ ਮੁਰਮੂ ਸੂਰੀਨਾਮ ਦੇ ਰਾਸ਼ਟਰਪਤੀ ਚੰਦ੍ਰਿਕਾ ਪ੍ਰਸਾਦ ਸੰਤੋਖੀ ਦੇ ਸੱਦੇ 'ਤੇ 4 ਤੋਂ 6 ਜੂਨ ਤਕ ਪਾਰਾਮਾਰਿਬੋ ਵਿਚ ਰਹਿਣਗੇ। ਆਪਣੀ ਯਾਤਰਾ ਦੇ ਦੂਜੇ ਪੜਾਅ ਵਿਚ ਉਹ 7 ਤੋਂ 9 ਜੂਨ ਤਕ ਸਰਬੀਆ ਦੀ ਯਾਤਰਾ ਕਰਨਗੇ। 

ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸੇ ਮਗਰੋਂ ਅਸਤੀਫ਼ੇ ਦੀ ਮੰਗ 'ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਜਵਾਬ, ਕਹੀ ਇਹ ਗੱਲ

ਰਾਸ਼ਟਰਪਤੀ ਮੁਰਮੂ ਸੂਰੀਨਾਮ ਵਿਚ ਭਾਰਤੀਆਂ ਦੇ ਦਾਖ਼ਲੇ ਦੀ 150ਵੀਂ ਵਰ੍ਹੇਗੰਢ ਮੌਕੇ 5 ਜੂਨ ਨੂੰ ਹੋਣ ਵਾਲੇ ਸਮਾਗਮ ਵਿਚ ਮੁੱਖ ਮਹਿਮਾਨ ਹੋਣਗੇ। ਇਸ ਦੌਰਾਨ ਰਾਸ਼ਟਰਪਤੀ ਸੂਰੀਨਾਮ ਦੇ ਆਪਣੇ ਹਮਰੁਤਬਾ ਸੰਤੋਖੀ ਨਾਲ ਚਰਚਾ ਕਰਨਗੇ। ਇਹ ਇਤਿਹਾਸਕ ਤੇ ਸੱਭਿਆਚਾਰਕ ਤੌਰ 'ਤੇ ਮਹੱਤਵਪੂਰਨ ਥਾਵਾਂ ਦਾ ਦੌਰਾ ਵੀ ਕਰਨਗੇ ਤੇ ਭਾਰਤੀ ਭਾਈਚਾਰੇ ਤੇ ਪ੍ਰਵਾਸੀਆਂ ਨਾਲ ਗੱਲਬਾਤ ਵੀ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News