ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗਣਤੰਤਰ ਦਿਵਸ ਮੌਕੇ ਲਹਿਰਾਇਆ ਤਿਰੰਗਾ, 21 ਤੋਪਾਂ ਦੀ ਦਿੱਤੀ ਗਈ ਸਲਾਮੀ

Thursday, Jan 26, 2023 - 10:38 AM (IST)

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗਣਤੰਤਰ ਦਿਵਸ ਮੌਕੇ ਲਹਿਰਾਇਆ ਤਿਰੰਗਾ, 21 ਤੋਪਾਂ ਦੀ ਦਿੱਤੀ ਗਈ ਸਲਾਮੀ

ਨਵੀਂ ਦਿੱਲੀ (ਏਜੰਸੀ)- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਕਰਤਵਯ ਪਥ 'ਤੇ ਰਾਸ਼ਟਰੀ ਝੰਡਾ ਲਹਿਰਾ ਕੇ 74ਵੇਂ ਗਣਤੰਤਰ ਦਿਵਸ ਸਮਾਰੋਹ ਦੀ ਸ਼ੁਰੂਆਤ ਕੀਤੀ। ਪਰੰਪਰਾ ਨੂੰ ਧਿਆਨ 'ਚ ਰੱਖਦੇ ਹੋਏ ਤਿਰੰਗਾ ਲਹਿਰਾਉਣ ਤੋਂ ਬਾਅਦ ਰਾਸ਼ਟਰਗੀ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਵਿਸ਼ੇਸ਼ ਰੂਪ ਨਾਲ ਇਹ ਪਹਿਲੀ ਵਾਰ ਸੀ ਕਿ 21 ਤੋਪਾਂ ਦੀ ਸਲਾਮੀ 105 ਮਿਮੀ ਭਾਰਤੀ ਫੀਲਡ ਗਨ ਨਾਲ ਦਿੱਤੀ ਗਈ ਹੈ। ਇਸ ਨੇ ਪੁਰਾਣੀ 25 ਪਾਊਂਡਰ ਬੰਦੂਕ ਦੀ ਜਗ੍ਹਾ ਲਈ ਹੈ। 871 ਫੀਲਡ ਰੇਜੀਮੈਂਟ ਦੀ ਸੇਰੇਮੋਨੀਅਲ ਬੈਟਰੀ ਦੁਆਰਾ ਤੋਪਾਂ ਦੀ ਸਲਾਮੀ ਦਿੱਤੀ ਗਈ।

ਸੇਰੇਮੋਨੀਅਲ ਬੈਟਰੀ ਦੀ ਕਮਾਨ ਲੈਫਟੀਨੈਂਟ ਕਰਨਲ ਵਿਕਾਸ ਕੁਮਾਰ, ਐੱਸ.ਐੱਮ. ਨੇ ਸੰਭਾਲੀ। ਗਨ ਪੋਜ਼ੀਸ਼ਨ ਅਫ਼ਸਰ ਨਾਇਬ ਸੂਬੇਦਾਰ ਅਨੂਪ ਸਿੰਘ ਸਨ। 21 ਤੋਪਾਂ ਦੀ ਸਲਾਮੀ ਗਣਤੰਤਰ ਦਿਵਸ ਸੁਤੰਤਰਤਾ ਦਿਵਸ ਅਤੇ ਵਿਦੇਸ਼ੀ ਰਾਸ਼ਟਰੀ ਝੰਡਿਆਂ ਦੀਆਂ ਯਾਤਰਾਵਾਂ ਦੌਰਾਨ ਦਿੱਤੀ ਜਾਂਦੀ ਹੈ। ਕਰਤਵਯ ਪਥ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦਾ ਸੁਆਗਤ ਕੀਤਾ। ਹਵਾਈ ਫ਼ੌਜ ਅਧਿਕਾਰੀ ਫਲਾਈਟ ਲੈਫਟੀਨੈਂਟ ਕੋਮਲ ਰਾਨੀ ਵਲੋਂ ਕਰਤਵਯ ਪਥ 'ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਨਾਲ ਹੀ ਰਾਸ਼ਟਰੀਗੀਤ ਵਜਾਇਆ ਗਿਆ ਅਤੇ ਰਾਸ਼ਟਰਪਤੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਰਾਸ਼ਟਰਪਤੀ ਦੇ ਸੁਰੱਖਿਆ ਕਰਮੀ ਭਾਰਤੀ ਫ਼ੌਜ ਦੀ ਸਭ ਤੋਂ ਸੀਨੀਅਰ ਰੇਜੀਮੈਂਟ ਹਨ। ਇਸ ਸਾਲ ਦਾ ਗਣਤੰਤਰ ਦਿਵਸ ਰਾਸ਼ਟਰਪਤੀ ਦੇ ਸੁਰੱਖਿਆ ਕਰਮੀ ਵਜੋਂ ਵਿਸ਼ੇਸ਼ ਹੈ, ਕਿਉਂਕਿ ਇਸ ਦੀ ਸਥਾਪਨਾ 1773 'ਚ ਵਾਰਾਣਸੀ 'ਚ ਹੋਈ ਸੀ। 


author

DIsha

Content Editor

Related News