PM ਮੋਦੀ ਅਤੇ ਰਾਸ਼ਟਰਪਤੀ ਨੇ ਦਿੱਤੀ ਦੀਵਾਲੀ ਦੀ ਵਧਾਈ, ਕੀਤੀ ਸੁੱਖ-ਖੁਸ਼ਹਾਲੀ ਦੀ ਕਾਮਨਾ

Monday, Oct 24, 2022 - 08:29 AM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਇਹ ਤਿਉਹਾਰ ਉਨ੍ਹਾਂ ਲਈ ਸੁੱਖ ਅਤੇ ਖ਼ੁਸ਼ਹਾਲੀ ਲਿਆਏ। ਉਨ੍ਹਾਂ ਨੇ ਟਵੀਟ ਕੀਤਾ,''ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ। ਦੀਵਾਲੀ ਚਮਕ ਅਤੇ ਪ੍ਰਕਾਸ਼ ਜੁੜੀ ਹੈ। ਇਹ ਸ਼ੁੱਭ ਤਿਉਹਾਰ ਸਾਡੇ ਜੀਵਨ 'ਚ ਖੁਸ਼ੀ ਅਤੇ ਕਲਿਆਣ ਦੀ ਭਾਵਨਾ ਨੂੰ ਅੱਗੇ ਵਧਾਏ। ਮੈਨੂੰ ਉਮੀਦ ਹੈ ਕਿ ਤੁਸੀਂ ਪਰਿਵਾਰ ਅਤੇ ਦੋਸਤਾਂ ਨਾਲ ਇਕ ਸ਼ਾਨਦਾਰ ਦੀਵਾਲੀ ਮਨਾਓਗੇ।''

PunjabKesari

ਉੱਥੇ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵੀਟ ਕਰ ਕੇ ਕਿਹਾ,''ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਪ੍ਰਕਾਸ਼ ਅਤੇ ਉਮੰਗ ਦੇ ਇਸ ਪਵਿੱਤਰ ਤਿਉਹਾਰ 'ਤੇ, ਅਸੀਂ ਗਿਆਨ ਅਤੇ ਊਰਜਾ ਦੇ ਦੀਵੇ ਜਗਾਉਂਦੇ ਹੋਏ ਲੋੜਵੰਦ ਲੋਕਾਂ ਦੇ ਜੀਵਨ 'ਚ ਵੀ ਖੁਸ਼ੀਆਂ ਲਿਆਉਣ ਦੀ ਕੋਸ਼ਿਸ਼ ਕਰੀਏ। ਮੈਂ ਇਸ ਤਿਉਹਾਰ 'ਤੇ ਸਾਰੇ ਦੇਸ਼ ਵਾਸੀਆਂ ਦੇ ਜੀਵਨ 'ਚ ਸੁੱਖ-ਖੁਸ਼ਹਾਲੀ ਦੀ ਪ੍ਰਾਰਥਨਾ ਕਰਦੀ ਹਾਂ।''

PunjabKesari


DIsha

Content Editor

Related News