ਕੋਰੋਨਾ ਦੀ ਦੂਜੀ ਲਹਿਰ 'ਚ ਪਹਿਲੇ ਦੀ ਤੁਲਨਾ 'ਚ ਜ਼ਿਆਦਾ ਗਰਭਵਤੀ ਜਨਾਨੀਆਂ ਹੋਈਆਂ ਸੰਕ੍ਰਮਿਤ
Thursday, Jun 17, 2021 - 11:51 AM (IST)
ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ 'ਚ ਗਰਭਵਤੀ ਜਨਾਨੀਆਂ ਪਹਿਲੀ ਲਹਿਰ ਦੀ ਤੁਲਨਾ 'ਚ ਜ਼ਿਆਦਾ ਪ੍ਰਭਾਵਿਤ ਹੋਈਆਂ। ਇਸ ਸਾਲ ਇਸ ਸ਼੍ਰੇਣੀ 'ਚ ਲੱਛਣ ਵਾਲੇ ਮਾਮਲੇ ਅਤੇ ਸੰਕਰਮਣ ਨਾਲ ਮੌਤ ਦੀ ਦਰ ਵੀ ਵੱਧ ਰਹੀ। ਇਹ ਗੱਲ ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਦੀ ਇਸ ਸਟਡੀ 'ਚ ਸਾਹਮਣੇ ਆਈ ਹੈ। ਆਈ.ਸੀ.ਐੱਮ.ਆਰ. ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ 'ਚ ਮਹਾਮਾਰੀ ਦੀ ਪਹਿਲੀ ਲਹਿਰ ਯਾਨੀ ਇਕ ਅਪ੍ਰੈਲ 2020 ਤੋਂ 31 ਜਨਵਰੀ 2021 ਤੱਕ ਅਤੇ ਦੂਜੀ ਲਹਿਰ ਯਾਨੀ ਇਕ ਫਰਵਰੀ 2021 ਤੋਂ 14 ਮਈ ਦੌਰਾਨ ਗਰਭਵਤੀ ਅਤੇ ਸ਼ਿਸ਼ੂਆਂ ਨੂੰ ਜਨਮ ਦੇਣ ਵਾਲੀਆਂ ਜਨਾਨੀਆਂ ਨਾਲ ਸੰਬੰਧਤ ਸੰਕਰਮਣ ਦੇ ਮਾਮਲਿਆਂ ਦੀ ਤੁਲਨਾ ਕੀਤੀ ਗਈ।
ਇਹ ਵੀ ਪੜ੍ਹੋ : ਕੋਰੋਨਾ ਦੀ ਰਫ਼ਤਾਰ ਹੋਈ ਮੱਠੀ, ਭਾਰਤ 'ਚ 71 ਦਿਨਾਂ ਬਾਅਦ ਸਭ ਤੋਂ ਘੱਟ ਸਰਗਰਮ ਮਾਮਲੇ ਕੀਤੇ ਗਏ ਦਰਜ
ਆਈ.ਸੀ.ਐੱਮ.ਆਰ. ਨੇ ਕਿਹਾ ਕਿ ਦੂਜੀ ਲਹਿਰ 'ਚ ਲੱਛਣ ਵਾਲੇ ਸੰਕਰਮਣ ਦੇ ਮਾਮਲੇ 28.7 ਫੀਸਦੀ ਸਨ, ਜਦੋਂ ਕਿ ਪਹਿਲੀ ਲਹਿਰ 'ਚ ਇਹ ਅੰਕੜਾ 14.2 ਫੀਸਦੀ ਸੀ। ਗਰਭਵਤੀ ਜਨਾਨੀਆਂ 'ਚ ਡਿਲਿਵਰੀ ਤੋਂ ਬਾਅਦ ਜਨਾਨੀਆਂ 'ਚ ਸੰਕਰਮਣ ਨਾਲ ਮੌਤ ਦਰ 5.7 ਫੀਸਦੀ ਸੀ, ਜੋ ਪਹਿਲੀ ਲਹਿਰ 'ਚ 0.7 ਦੀ ਮੌਤ ਦਰ ਤੋਂ ਵੱਧ ਰਹੀ। ਸਟਡੀ ਅਨੁਸਾਰ ਮਹਾਮਾਰੀ ਦੀਆਂ ਦੋਵੇਂ ਲਹਿਰਾਂ 'ਚ ਮਾਰੇ ਗਏ ਲੋਕਾਂ 'ਚ 2 ਫੀਸਦੀ ਜਨਾਨੀਆਂ ਉਹ ਸਨ, ਜਿਨ੍ਹਾਂ ਨੇ ਹਾਲ ਹੀ 'ਚ ਬੱਚਿਆਂ ਨੂੰ ਜਨਮ ਦਿੱਤਾ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਜਨਾਨੀਆਂ ਨੇ ਕੋਰੋਨਾ ਨਾਲ ਸੰਬੰਧਤ ਨਿਮੋਨੀਆ ਅਤੇ ਸਾਹ ਲੈਣ 'ਚ ਪਰੇਸ਼ਾਨੀ ਸੰਬੰਧੀ ਸਮੱਸਿਆਵਾਂ ਕਾਰਨ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਦੇ ਸਾਰੇ ਵੇਰੀਐਂਟ ਖ਼ਿਲਾਫ਼ ਖ਼ਤਰਨਾਕ ਹੈ DRDO ਦਾ 'ਹਥਿਆਰ': ਅਧਿਐਨ
ਆਈ.ਸੀ.ਐੱਮ.ਆਰ. ਨੇ ਕਿਹਾ ਕਿ ਇਹ ਸਟਡੀ ਕੋਰੋਨਾ ਵਿਰੁੱਧ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਜਨਾਨੀਆਂ ਦੇ ਟੀਕਾਕਰਨ ਦੇ ਮਹੱਤਵ ਨੂੰ ਦਿਖਾਉਂਦਾ ਹੈ। ਭਾਰਤ 'ਚ ਦੁੱਧ ਪਿਲਾਉਣ ਵਾਲੀਆਂ ਸਾਰੀਆਂ ਜਨਾਨੀਆਂ ਲਈ ਟੀਕਾ ਲਗਵਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਹਾਲਾਂਕਿ ਸਰਕਾਰ ਨੇ ਕਲੀਨਿਕਲ ਟ੍ਰਾਇਲ ਦੇ ਅੰਕੜਿਆਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਗਰਭਵਤੀ ਜਨਾਨੀਆਂ ਦੇ ਟੀਕਾਕਰਨ ਦੀ ਹੁਣ ਤੱਕ ਮਨਜ਼ੂਰੀ ਨਹੀਂ ਦਿੱਤੀ। ਇਸ ਬਾਰੇ ਟੀਕਾਕਰਨ 'ਤੇ ਰਾਸ਼ਟਰੀ ਤਕਨੀਕੀ ਐਡਵਾਇਜ਼ਰੀ ਸਮੂਹ (ਐੱਨ.ਟੀ.ਏ.ਜੀ.ਆਈ.) ਵਿਚਾਰ ਕਰ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਪਿਛਲੇ ਹਫ਼ਤੇ ਸਿਫ਼ਾਰਿਸ਼ ਕੀਤੀ ਸੀ ਕਿ ਜੇਕਰ ਗਰਭਵਤੀ ਜਨਾਨੀਆਂ ਨੂੰ ਕੋਰੋਨਾ ਦਾ ਬੇਹੱਦ ਖ਼ਤਰਾ ਹੋਵੇ ਅਤੇ ਜੇਕਰ ਉਨ੍ਹਾਂ ਨੂੰ ਹੋਰ ਬੀਮਾਰੀਆਂ ਹਨ ਤਾਂ ਉਨ੍ਹਾਂ ਨੂੰ ਟੀਕਾ ਲਗਾਇਆ ਜਾਣਾ ਚਾਹੀਦਾ।
ਇਹ ਵੀ ਪੜ੍ਹੋ :ਦੇਸ਼ 'ਚ ਆਇਆ ਕੋਰੋਨਾ ਵਾਇਰਸ ਦਾ ਨਵਾਂ 'ਡੈਲਟਾ ਪਲੱਸ' ਵੇਰੀਐਂਟ, ਜਾਣੋਂ ਕਿੰਨਾ ਹੈ ਖ਼ਤਰਨਾਕ