ਹਿਮਾਚਲ : ਬਰਫ਼ ''ਚ ਫਸੀ ਗਰਭਵਤੀ ਔਰਤ ਨੂੰ ਪੁਲਸ ਨੇ ਪਹੁੰਚਾਇਆ ਹਸਪਤਾਲ

01/24/2022 5:03:36 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਬਰਫ਼ਬਾਰੀ ਹੋ ਰਹੀ ਹੈ। ਜਿਸ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਅਜਿਹਾ 'ਚ ਸ਼ਿਮਲਾ ਪੁਲਸ ਨੇ ਇਕ ਵਾਰ ਮੁੜ ਮਿਸਾਲ ਪੇਸ਼ ਕੀਤੀ ਹੈ। ਸ਼ਿਮਲਾ ਪੁਲਸ ਨੇ ਬਰਫ਼ 'ਚ ਫਸੀ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਦਰਦ ਨਾਲ ਤੜਫ਼ ਰਹੀ ਔਰਤ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਠਿਯੋਗ ਤਹਿਸੀਲ ਦੇ ਅਨੂੰ ਪਿੰਡ ਦੀ ਸ਼ਿਵਾਂਗੀ ਨੂੰ ਮਸ਼ੋਬਰਾ ਦੇ ਤਾਰਾਪੁਰ ਤੋਂ ਸ਼ਿਮਲਾ ਸਥਿਤ ਕਮਲਾ ਨਹਿਰੂ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ : ਗੱਲਬਾਤ ਅਸਫ਼ਲ ਹੋਣ ’ਤੇ ਰੱਖਿਆ ਮਾਹਰ ਬੋਲੇ- LAC ’ਤੇ ਸਥਿਤੀ ਨਾਜ਼ੁਕ, ਚੀਨ ਨੇ ਸਥਾਈ ਦੁਸ਼ਮਣੀ ਰੱਖੀ 

ਦੱਸਣਯੋਗ ਹੈ ਕਿ ਬਰਫ਼ਬਾਰੀ ਕਾਰਨ ਕੁਫਰੀ, ਫਾਗੂ, ਨਾਰਕੰਡਾ, ਚੌਪਾਲ-ਕੁਪਵੀ 'ਚ ਕਈ ਮਾਰਗ ਬੰਦ ਹਨ। ਇਨ੍ਹਾਂ ਮਾਰਗਾਂ 'ਤੇ ਮਸ਼ੀਨਰੀ ਲੱਗੀ ਹੋਈ ਹੈ। ਸ਼ਿਮਲਾ ਸ਼ਹਿਰ 'ਚ ਬਰਫ਼ਬਾਰੀ ਕਾਰਨ ਸਥਾਨਕ ਮਾਰਗਾਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਤੇਜ਼ੀ ਨਾਲ ਚੱਲ ਰਹੀ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਰੂਰਤ ਪੈਣ 'ਤੇ ਹੀ ਯਾਤਰਾ ਲਈ ਨਿਕਲਣ। ਸਾਰੇ ਮਾਰਗਾਂ ਨੂੰ ਜਲਦ ਤੋਂ ਜਲਦ ਆਵਾਜਾਈ ਲਈ ਬਹਾਲ ਕਰ ਦਿੱਤਾ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News