ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਪੱਟ ਲਿਆ ਘਰ, ਪਤੀ ਨੇ ਗਰਭਵਤੀ ਪਤਨੀ ਦਾ ਗੋਲੀ ਮਾਰ ਕੀਤਾ ਕਤਲ

Tuesday, Feb 27, 2024 - 05:02 PM (IST)

ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਪੱਟ ਲਿਆ ਘਰ, ਪਤੀ ਨੇ ਗਰਭਵਤੀ ਪਤਨੀ ਦਾ ਗੋਲੀ ਮਾਰ ਕੀਤਾ ਕਤਲ

ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਇਕ ਘਰ ਉਜਾੜ ਦਿੱਤਾ। ਦਰਅਸਲ ਸਹਾਰਨਪੁਰ ਜ਼ਿਲ੍ਹੇ ਵਿਚ ਮੰਗਲਵਾਰ ਸਵੇਰੇ ਇਕ ਸ਼ਖ਼ਸ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਆਪਣੀ ਗਰਭਵਤੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਛੋਟੇ ਭਰਾ 'ਤੇ ਵੀ ਗੋਲੀ ਚਲਾ ਦਿੱਤੀ। ਪੁਲਸ ਮੁਤਾਬਕ ਸ਼ਖ਼ਸ ਨੇ ਪਹਿਲਾ ਆਪਣੀ ਪਤਨੀ ਦੇ ਸਿਰ 'ਤੇ ਗੋਲੀ ਮਾਰ ਅਤੇ ਬਾਅਦ ਵਿਚ ਭਰਾ 'ਤੇ ਵੀ ਗੋਲੀ ਚਲਾ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਸ਼ਖ਼ਸ ਦੇ ਭਰਾ ਦਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ- 'ਦਿੱਲੀ ਕੂਚ' ਨੂੰ ਲੈ ਕੇ ਕੀ ਹੈ ਕਿਸਾਨਾਂ ਦਾ ਪਲਾਨ, ਸੁਣੋ ਕਿਸਾਨ ਆਗੂ ਪੰਧੇਰ ਦੀ ਜ਼ੁਬਾਨੀ (ਵੀਡੀਓ)

ਪੁਲਸ ਨੇ ਦੱਸਿਆ ਕਿ ਪਤੀ ਨਾਲ ਵਿਵਾਦ ਮਗਰੋਂ ਮਹਿਲਾ ਪਿਛਲੇ ਕਾਫੀ ਸਮੇਂ ਤੋਂ ਪੇਕੇ ਘਰ ਵਿਚ ਰਹਿ ਰਹੀ ਸੀ। ਸਹਾਰਨਪੁਰ ਦੇ ਪੁਲਸ ਸੁਪਰਡੈਂਟ (ਸਿਟੀ) ਅਭਿਮਨਿਊ ਮਾਂਗਲਿਕ ਨੇ ਕਿਹਾ ਕਿ ਦੋਸ਼ੀ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਅਤੇ ਉਸ ਦੇ ਛੋਟੇ ਭਰਾ ਵਿਚਾਲੇ ਨਾਜਾਇਜ਼ ਸਬੰਧ ਹਨ। ਅਭਿਮਨਿਊ ਨੇ ਦੱਸਿਆ ਕਿ ਪੁਲਸ ਫ਼ਰਾਰ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ- ਸ਼ੁਭਕਰਨ ਦੀ ਭੈਣ ਤੇ ਦਾਦੀ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ, ਕੀਤੇ ਹੈਰਾਨ ਕਰਦੇ ਖ਼ੁਲਾਸੇ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Tanu

Content Editor

Related News