ਗਰਭਵਤੀ ਔਰਤ ਨੇ ਕੀਤੀ ਖੁਦਕੁਸ਼ੀ, ਮੈਡੀਕਲ ਟੈਸਟ ਦੀ ਰਿਪੋਰਟ ''ਤੇ ਲਿਖਿਆ, ''ਸੌਰੀ ਜਾਨ''

07/17/2018 5:09:23 PM

ਸੋਲਨ— ਹਿਮਾਚਲ ਦੇ ਸੋਲਨ ਜ਼ਿਲੇ 'ਚ ਇਕ 21 ਸਾਲਾ ਗਰਭਵਤੀ ਲੜਕੀ ਨੇ ਖੁਦਕੁਸ਼ੀ ਕਰ ਲਈ। ਲੜਕੀ ਦਾ ਪਤੀ ਕੰਮ ਦੇ ਸਿਲਸਿਲੇ 'ਚ ਨਾਲਾਗੜ੍ਹ ਗਿਆ ਹੋਇਆ ਸੀ। ਇਸ ਦੌਰਾਨ ਘਰ 'ਚ ਉਸ ਦੀ ਮਾਂ ਅਤੇ ਪਤਨੀ ਹੀ ਸਨ। ਅਚਾਨਕ ਦੁਪਹਿਰ ਮ੍ਰਿਤਕਾ ਦੇ ਪਤੀ ਨੂੰ ਉਸ ਦੀ ਮਾਂ ਨੇ ਫੋਨ ਕੀਤਾ ਅਤੇ ਕਿਹਾ ਕਿ ਉਸ ਦੀ ਪਤਨੀ ਨੇ ਅੰਦਰ ਤੋਂ ਦਰਵਾਜ਼ਾ ਬੰਦ ਕਰ ਰੱਖਿਆ ਹੈ ਅਤੇ ਉਹ ਦਰਵਾਜ਼ਾ ਨਹੀਂ ਖੋਲ੍ਹ ਰਹੀ ਹੈ। ਜਦੋਂ ਵਿਅਕਤੀ ਨੇ ਆਪਣੇ ਘਰ ਜਾ ਦੇਖਿਆ ਤਾਂ ਅੰਦਰ ਦਾ ਦਰਵਾਜ਼ਾ ਬੰਦ ਸੀ। ਉਨ੍ਹਾਂ ਨੇ ਮਿਲ ਕੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ 21 ਸਾਲ ਦੀ ਪਤਨੀ ਚੁੰਨੀ ਦੇ ਸਹਾਰੇ ਪੱਖੇ ਨਾਲ ਲਟਕ ਰਹੀ ਸੀ। ਜਦੋਂ ਉਨ੍ਹਾਂ ਨੇ ਉਸ ਨੂੰ ਹੇਠਾਂ ਉਤਾਰਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਪੁਲਸ ਥਾਣਾ ਰਾਮ ਸ਼ਹਿਰ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਡੀ.ਐੱਸ.ਪੀ ਅਨਿਲ ਵਰਮਾ ਦਾ ਕਹਿਣਾ ਹੈ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਕਾਰਨਾਂ ਦਾ ਖੁਲਾਸਾ ਹੋਵੇਗਾ। ਮੌਕੇ 'ਤੇ ਪੁੱਜੀ ਪੁਲਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਪਰ ਮਹਿਲਾ ਦੀ ਇਕ ਮੈਡੀਕਲ ਟੈਸਟ ਦੀ ਰਿਪੋਰਟ 'ਤੇ 'ਸੌਰੀ ਜਾਨ' ਲਿਖਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ 4 ਮਹੀਨੇ ਦੀ ਗਰਭਵਤੀ ਸੀ।


Related News