ਜਾਮੀਆ ਮਸਜਿਦ ''ਚ ਜੁੰਮੇ ਦੀ ਨਮਾਜ਼ ''ਤੇ ਰੋਕ

Saturday, Mar 02, 2019 - 12:17 AM (IST)

ਜਾਮੀਆ ਮਸਜਿਦ ''ਚ ਜੁੰਮੇ ਦੀ ਨਮਾਜ਼ ''ਤੇ ਰੋਕ

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਰਾਜਧਾਨੀ 'ਚ ਸੁਰੱਖਿਆ ਦੇ ਮੱਦੇਨਜ਼ਰ ਸ਼ੁੱਕਰਵਾਰ ਸਵੇਰ ਤੋਂ ਹੀ ਪਾਬੰਦੀ ਲਾਗੂ ਕਰਨ ਕਾਰਨ ਇਤਿਹਾਸਕ ਜਾਮੀਆ ਮਸਜਿਦ 'ਚ ਸ਼ੁੱਕਰਵਾਰ (ਜੁੰਮੇ) ਦੀ ਨਮਾਜ਼ ਦੀ ਸਹਿਮਤੀ ਨਹੀਂ ਦਿੱਤੀ ਗਈ।

ਅਧਿਕਾਰੀਆਂ ਅਨੁਸਾਰ ਧਾਰਾ-35 ਏ ਅਤੇ 370 'ਚ ਸੋਧ ਅਤੇ ਜਮਾਤ-ਏ- ਇਸਲਾਮਿਕ (ਜੇਲ) 'ਤੇ ਕੇਂਦਰ ਸਰਕਾਰ ਵਲੋਂ ਪਾਬੰਦੀ ਲਾਉਣ ਦੀਆਂ ਅਫਵਾਹਾਂ ਤੋਂ ਬਾਅਦ ਪੁਰਾਣੇ ਸ਼ਹਿਰ ਅਤੇ ਸ਼ਹਿਰ-ਏ-ਖਾਸ ਸ਼੍ਰੀਨਗਰ 'ਚ ਸਥਿਤੀ ਤਣਾਅਪੂਰਨ ਹੋਣ ਕਾਰਨ ਇਲਾਕੇ 'ਚ ਪਾਬੰਦੀ ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਰਾਣੇ ਸ਼ਹਿਰ 'ਚ ਜਾਮੀਆ ਮਸਜਿਦ ਦੇ ਸਾਰੇ ਦਰਵਾਜ਼ੇ ਅਤੇ ਸਾਰੇ ਮਾਰਗ ਲਗਾਤਾਰ ਤੀਜੇ ਦਿਨ ਸ਼ੁੱਕਰਵਾਰ ਨੂੰ ਵੀ ਬੰਦ ਰਹੇ। ਵੱਖਵਾਦੀ ਨੇਤਾ ਮੀਰਵਾਈਜ਼ ਨੂੰ ਅੱਜ ਸਵੇਰ ਤੋਂ ਹੀ ਉਸ ਦੇ ਘਰ 'ਚ ਨਜ਼ਰਬੰਦ ਰੱਖਿਆ ਗਿਆ ਹੈ।


author

Inder Prajapati

Content Editor

Related News