ਪ੍ਰਯਾਗਰਾਜ ਦੇ ਚਾਰ ਰੇਲਵੇ ਸਟੇਸ਼ਨਾਂ ਦੇ ਬਦਲੇ ਗਏ ਨਾਂ

02/21/2020 6:03:22 PM

ਲਖਨਊ— ਕੇਂਦਰ ਸਰਕਾਰ ਤੋਂ ਪ੍ਰਯਾਗਰਾਜ ਜ਼ਿਲੇ ਦੇ ਚਾਰ ਰੇਲਵੇ ਸਟੇਸ਼ਨਾਂ ਦੇ ਨਾਂ ਬਦਲਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਵੀਰਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਚਿੱਠੀ ਜਾਰੀ ਕਰ ਕੇ ਨਵੇਂ ਨਾਂਵਾਂ ਦਾ ਐਲਾਨ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਇਲਾਹਾਬਾਦ ਜੰਕਸ਼ਨ ਨੂੰ ਹੁਣ ਪ੍ਰਯਾਗਰਾਜ ਜੰਕਸ਼ਨ ਕਿਹਾ ਜਾਵੇਗਾ। ਕੁੰਭ ਮੇਲੇ ਤੋਂ ਪਹਿਲਾਂ ਹੀ ਇਲਾਹਾਬਾਦ ਜ਼ਿਲੇ ਦਾ ਨਾਂ ਪ੍ਰਯਾਗਰਾਜ ਕਰ ਦਿੱਤਾ ਗਿਆ ਸੀ। ਨਗਰ ਨਿਗਮ, ਵਿਕਾਸ ਅਥਾਰਟੀ ਸਮੇਤ ਹੋਰ ਵਿਭਾਗਾਂ 'ਚ ਨਾਂ ਬਦਲ ਗਿਆ ਸੀ।

PunjabKesari
ਸੂਤਰਾਂ ਨੇ ਦੱਸਿਆ ਕਿ ਸਾਲ 2018 'ਚ ਜ਼ਿਲੇ ਦਾ ਨਾਂ ਬਦਲਣ ਤੋਂ ਬਾਅਦ ਸਟੇਸ਼ਨਾਂ ਦੇ ਨਾਂ ਬਦਲਣ ਲਈ ਜ਼ਿਲਾ ਪ੍ਰਸ਼ਾਸਨ ਨੇ ਸ਼ਾਸਨ ਅਤੇ ਰੇਲ ਮੰਤਰਾਲੇ ਨੂੰ ਚਿੱਠੀ ਭੇਜੀ ਸੀ। ਉੱਥੇ ਚਿੱਠੀ ਗ੍ਰਹਿ ਮੰਤਰਾਲੇ ਨੂੰ ਭੇਜੀ ਗਈ। ਗ੍ਰਹਿ ਮੰਤਰਾਲੇ ਤੋਂ ਸਟੇਸ਼ਨਾਂ ਦੇ ਨਾਂ ਬਦਲਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਤੋਂ ਚਿੱਠੀ ਜਾਰੀ ਕੀਤੀ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਟਵੀਟ ਕਰ ਕੇ ਕਿਹਾ,''ਭਾਰਤ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਯਾਗਰਾਜ ਜ਼ਿਲੇ 'ਚ ਸਥਿਤ ਇਲਾਹਾਬਾਦ ਜੰਕਸ਼ਨ, ਇਲਾਹਾਬਾਦ ਸਿਟੀ, ਇਲਾਹਾਬਾਦ ਛਿਵਕੀ ਅਤੇ ਪ੍ਰਯਾਗਘਾਟ ਸਟੇਸ਼ਨਾਂ ਦੇ ਨਾਂ ਨੂੰ ਪ੍ਰਯਾਗਰਾਜ ਤੋਂ ਸ਼ੁਰੂ ਹੋਣ ਵਾਲੇ ਸ਼ਬਦਾਂ 'ਤੇ ਰੱਖਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਪ੍ਰਾਚੀਨ ਨਗਰ ਦੀ ਪਛਾਣ ਵਾਪਸ ਮਿਲੇਗੀ।'' ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਯਾਗਰਾਜ ਜ਼ਿਲੇ 'ਚ ਸਥਿਤ ਇਲਾਹਾਬਾਦ ਜੰਕਸ਼ਨ, ਇਲਾਹਾਬਾਦ ਸਿਟੀ, ਇਲਾਹਾਬਾਦ ਛਿਵਕੀ ਅਤੇ ਪ੍ਰਯਾਗਘਾਟ ਸਟੇਸ਼ਨ ਹੁਣ ਪ੍ਰਯਾਗਰਾਜ ਜੰਕਸ਼ਨ, ਪ੍ਰਯਾਗਰਾਜ ਰਾਮਬਾਗ, ਪ੍ਰਯਾਗਰਾਜ ਛਿਵਕੀ ਅਤੇ ਪ੍ਰਯਾਗਰਾਜ ਸੰਗਮ ਦੇ ਨਾਂਵਾਂ ਨਾਲ ਜਾਣੇ ਜਾਣਗੇ।


DIsha

Content Editor

Related News