ਪ੍ਰਤਿਭਾ ਸਿੰਘ, ਗਿਆਨੇਸ਼ਵਰ ਪਾਟਿਲ ਨੇ ਲੋਕ ਸਭਾ ਦੀ ਮੈਂਬਰਤਾ ਦੀ ਚੁਕੀ ਸਹੁੰ

Monday, Nov 29, 2021 - 02:03 PM (IST)

ਪ੍ਰਤਿਭਾ ਸਿੰਘ, ਗਿਆਨੇਸ਼ਵਰ ਪਾਟਿਲ ਨੇ ਲੋਕ ਸਭਾ ਦੀ ਮੈਂਬਰਤਾ ਦੀ ਚੁਕੀ ਸਹੁੰ

ਨਵੀਂ ਦਿੱਲੀ (ਭਾਸ਼ਾ)- ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ’ਚ 2 ਨਵੇਂ ਮੈਂਬਰਾਂ ਨੇ ਹੇਠਲੇ ਸਦਨ ਦੀ ਮੈਂਬਰਤਾ ਦੀ ਸਹੁੰ ਚੁਕੀ, ਜਿਸ ’ਚ ਹਿਮਾਚਲ ਪ੍ਰਦੇਸ਼ ’ਚ ਮੰਡੀ ਸੀਟ ਤੋਂ ਪ੍ਰਤਿਭਾ ਸਿੰਘ ਅਤੇ ਮੱਧ ਪ੍ਰਦੇਸ਼ ’ਚ ਖੰਡਵਾ ਸੀਟ ਤੋਂ ਗਿਆਨੇਸ਼ਵਰ ਪਾਟਿਲ ਸ਼ਾਮਲ ਹਨ। ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਸਪੀਕਰ ਓਮ ਬਿਰਲਾ ਨੇ ਹਾਲ ’ਚ ਹੋਈਆਂ ਜ਼ਿਮਨੀ ਚੋਣਾਂ ’ਚ ਇਨ੍ਹਾਂ ਨਵੇਂ ਮੈਂਬਰਾਂ ਨੂੰ ਸਹੁੰ ਚੁੱਕਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪ੍ਰਤਿਭਾ ਸਿੰਘ ਅਤੇ ਗਿਆਨੇਸ਼ਵਰ ਪਾਟਿਲ ਨੇ ਮੈਂਬਰਤਾ ਦੀ ਸਹੁੰ ਚੁਕਣ ਕੀਤੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਲੋਕ ਸਭਾ ’ਚ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ

ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੇ ਕਾਂਗਰਸ ਪਾਰਟੀ ਤੋਂ ਮੰਡੀ ਲੋਕ ਸਭਾ ਸੀਟ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ਜਿੱਤ ਦਰਜ ਕੀਤੀ ਸੀ। ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਮੰਡੀ ਸੀਟ ਤੋਂ ਭਾਜਪਾ ਦੇ ਰਾਮਸਵਰੂਪ ਸ਼ਰਮਾ ਚੁਣੇ ਗਏਸਨ, ਜਿਨ੍ਹਾਂ ਦੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਇਸ ਸੀਟ ’ਤੇ ਜ਼ਿਮਨੀ ਚੋਣ ਹੋਈ। ਮੱਧ ਪ੍ਰਦੇਸ਼ ਦੀ ਖੰਡਵਾ ਲੋਕ ਸਭਾ ਸੀਟ ਤੋਂ 2019 ’ਚ ਚੁਣੇ ਗਏ ਨੰਦਕੁਮਾਰ ਸਿੰਘ ਚੌਹਾਨ ਦੇ ਦਿਹਾਂਤ ਕਾਰਨ ਇਸ ਸੀਟ ’ਤੇ ਜ਼ਿਮਨੀ ਚੋਣ ਹੋਈ, ਜਿਸ ’ਚ ਭਾਜਪਾ ਦੇ ਗਿਆਨੇਸ਼ਵਰ ਪਾਟਿਲ ਨੇ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ : ਕਿਸਾਨ ਮੋਰਚੇ ਦਾ ਐਲਾਨ- MSP ’ਤੇ ਕਾਨੂੰਨੀ ਗਰੰਟੀ ਦੇਵੇ ਸਰਕਾਰ, 4 ਦਸੰਬਰ ਨੂੰ ਕਰਾਂਗੇ ਅਗਲੀ ਬੈਠਕ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News