ਪ੍ਰਸ਼ਾਂਤ ਕਿਸ਼ੋਰ ਨੇ 'ਜਨ ਸੁਰਾਜ ਪਾਰਟੀ' ਦੇ ਨਾਂ ਨਾਲ ਬਣਾਈ ਆਪਣੀ ਸਿਆਸੀ ਪਾਰਟੀ

Wednesday, Oct 02, 2024 - 06:28 PM (IST)

ਪ੍ਰਸ਼ਾਂਤ ਕਿਸ਼ੋਰ ਨੇ 'ਜਨ ਸੁਰਾਜ ਪਾਰਟੀ' ਦੇ ਨਾਂ ਨਾਲ ਬਣਾਈ ਆਪਣੀ ਸਿਆਸੀ ਪਾਰਟੀ

ਪਟਨਾ : ਚੋਣ ਰਣਨੀਤੀਕਾਰ ਤੋਂ ਨੇਤਾ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਬੁੱਧਵਾਰ ਨੂੰ 'ਜਨ ਸੁਰਾਜ ਪਾਰਟੀ' ਦੇ ਨਾਂ ਨਾਲ ਆਪਣੀ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ। ਕਿਸ਼ੋਰ ਨੇ ਬੁੱਧਵਾਰ ਨੂੰ ਪਟਨਾ ਦੇ ਵੈਟਰਨਰੀ ਕਾਲਜ ਮੈਦਾਨ 'ਚ ਕਰਵਾਏ ਇਕ ਪ੍ਰੋਗਰਾਮ ਦੌਰਾਨ ਇਹ ਐਲਾਨ ਕੀਤਾ।

ਪਾਰਟੀ ਦੇ ਪਹਿਲੇ ਪ੍ਰਧਾਨ ਬਣੇ ਮਨੋਜ ਭਾਰਤੀ
ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਦੇਵੇਂਦਰ ਪ੍ਰਸਾਦ ਯਾਦਵ, ਡਿਪਲੋਮੈਟ ਤੋਂ ਸਿਆਸਤਦਾਨ ਬਣੇ ਪਵਨ ਵਰਮਾ ਅਤੇ ਸਾਬਕਾ ਸੰਸਦ ਮੈਂਬਰ ਮੋਨਾਜੀਰ ਹਸਨ ਸਮੇਤ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਮੌਜੂਦ ਸਨ। ਕਿਸ਼ੋਰ ਨੇ ਚੰਪਾਰਨ ਤੋਂ ਸੂਬੇ ਤੱਕ ਤਿੰਨ ਹਜ਼ਾਰ ਕਿਲੋਮੀਟਰ ਤੋਂ ਵੱਧ ਲੰਬੀ 'ਪੈਦਲ ਯਾਤਰਾ' ਸ਼ੁਰੂ ਕਰਨ ਤੋਂ ਦੋ ਸਾਲ ਬਾਅਦ ਹੀ ਇਸ ਪਾਰਟੀ ਦਾ ਗਠਨ ਕੀਤਾ, ਜਿਸ ਦਾ ਉਦੇਸ਼ ਸੂਬੇ ਦੇ ਲੋਕਾਂ ਨੂੰ 'ਨਵਾਂ ਸਿਆਸੀ ਬਦਲ' ਦੇ ਕੇ ਸੰਗਠਿਤ ਕਰਨਾ ਹੈ। ਇਹ ਚੰਪਾਰਨ ਤੋਂ ਹੀ ਸੀ ਕਿ ਮਹਾਤਮਾ ਗਾਂਧੀ ਨੇ ਦੇਸ਼ ਵਿਚ ਪਹਿਲਾ "ਸੱਤਿਆਗ੍ਰਹਿ" ਸ਼ੁਰੂ ਕੀਤਾ ਸੀ। ਮਨੋਜ ਭਾਰਤੀ ਨੂੰ ਪਾਰਟੀ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ ਹੈ। ਮਨੋਜ ਭਾਰਤੀ ਦਲਿਤ ਭਾਈਚਾਰੇ ਨਾਲ ਸਬੰਧਤ ਹਨ ਅਤੇ ਮਧੂਬਨੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਹੱਥ 'ਚ ਤਿਰੰਗਾ ਫੜੇ ਕਾਂਗਰਸੀ ਵਰਕਰ ਨੇ ਉਤਾਰੀ ਕਰਨਾਟਕ ਦੇ CM ਸਿੱਧਰਮਈਆ ਦੀ ਜੁੱਤੀ, ਭਾਜਪਾ ਨੇ ਘੇਰਿਆ

ਇਸ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਜਨ ਸੁਰਾਜ ਅਭਿਆਨ ਪਿਛਲੇ 2-3 ਸਾਲਾਂ ਤੋਂ ਚੱਲ ਰਿਹਾ ਹੈ। ਲੋਕ ਪੁੱਛ ਰਹੇ ਹਨ ਕਿ ਅਸੀਂ ਪਾਰਟੀ ਕਦੋਂ ਬਣਾਂਗੇ। ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਅੱਜ ਚੋਣ ਕਮਿਸ਼ਨ ਨੇ ਅਧਿਕਾਰਤ ਤੌਰ 'ਤੇ ਜਨ ਸੁਰਾਜ ਨੂੰ ਜਨ ਸੁਰਾਜ ਪਾਰਟੀ ਵਜੋਂ ਸਵੀਕਾਰ ਕਰ ਲਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News