ਭਾਜਪਾ ਦੀ ਵੱਡੀ ਕਾਰਵਾਈ, ਪੰਜਾਬ ਦੇ ਇਨ੍ਹਾਂ 13 ਆਗੂਆਂ ਨੂੰ ਪਾਰਟੀ ''ਚੋਂ ਕੱਢਿਆ
Monday, Dec 16, 2024 - 07:16 PM (IST)
ਚੰਡੀਗੜ੍ਹ/ਜਲੰਧਰ : ਨਗਰ-ਨਿਗਮ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਇਕ ਸਾਬਕਾ ਮੰਤਰੀ ਸਮੇਤ 13 ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਜ਼ਿਲ੍ਹਾ ਜਲੰਧਰ (ਸ਼ਹਿਰੀ) ਦੇ ਪ੍ਰਧਾਨ ਸੁਸ਼ੀਲ ਸ਼ਰਮਾ ਵੱਲੋਂ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਕੱਢਿਆ ਗਿਆ ਹੈ। ਪਾਰਟੀ ਵਿਚੋਂ ਕੱਢੇ ਗਏ ਆਗੂਆਂ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਖ਼ੌਫਨਾਕ ਵਾਰਦਾਤ, 40-50 ਬੰਦਿਆਂ ਨੇ ਘਰ ਆ ਕੇ ਵੱਢਿਆ ਆਮ ਆਦਮੀ ਪਾਰਟੀ ਦਾ ਸਰਪੰਚ
ਭਾਜਪਾ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਣੀ, ਕੌਮੀ ਸਕੱਤਰ, ਵਿਧਾਇਕ ਅਤੇ ਸਹਿ ਇੰਚਾਰਜ ਨਰਿੰਦਰ ਰੈਨਾ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਜਲੰਧਰ ਭਾਜਪਾ ਦੀ ਕੋਰ ਕਮੇਟੀ ਵਿਚ ਵਿਚਾਰ ਵਟਾਂਦਰਾ ਹੋਣ ਤੋਂ ਬਾਅਦ 12 ਆਗੂਆਂ ਨੂੰ 6 ਸਾਲ ਲਈ ਤੁਰੰਤ ਪ੍ਰਭਾਵ ਨਾਲ ਪਾਰਟੀ ਵਿਰੋਧੀ ਗਤੀਵਿਧੀਆ ਕਾਰਨ ਉਕਤ ਆਗੂਆਂ ਨੂੰ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ, ਤਿੰਨ ਭਰਾਵਾਂ ਦੀ ਇਕੱਠਿਆਂ ਮੌਤ
ਪਾਰਟੀ ਵਿਚੋਂ ਕੱਢੇ ਗਏ ਆਗੂਆਂ ਵਿਚ ਭਗਤ ਚੁੰਨੀ ਲਾਲ ਸਾਬਕਾ ਮੰਤਰੀ, ਅਰਜੁਨ ਤ੍ਰੇਹਨ, ਅਨੁਪਮ ਸ਼ਰਮਾ, ਸੁਖਦੇਵ ਸੋਨੂੰ, ਹਤਿੰਦਰ ਤਲਵਾੜ, ਹਸਨ ਸੋਨੀ, ਦਿਨੇਸ਼ ਦੂਆ (ਸੰਨੀ ਦੂਆ), ਸੁਭਾਸ਼ ਢੱਲ, ਅਜੇ ਚੋਪੜਾ, ਪ੍ਰਦੀਪ ਵਾਸੂਦੇਵਾ, ਗੁਰਵਿੰਦਰ ਸਿੰਘ ਲਾਂਬਾ, ਬਲਵਿੰਦਰ ਕੁਮਾਰ ਅਤੇ ਇੰਦਰਪਾਲ ਗੜ੍ਹਾ ਸ਼ਾਮਲ ਹਨ।
ਇਹ ਵੀ ਪੜ੍ਹੋ : ਵੱਡੇ ਸੁਫ਼ਨਿਆਂ ਨਾਲ ਵਿਦੇਸ਼ ਗਏ ਪੰਜਾਬੀ ਜੋੜੇ ਨਾਲ ਵਾਪਰਿਆ ਭਾਣਾ, ਕੀ ਸੋਚਿਆ ਸੀ ਤੇ ਕੀ ਹੋ ਗਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e