ਰੇਡ ਕਰਨ ਗਈ ਪੁਲਸ ਪਾਰਟੀ ’ਤੇ ਹਮਲੇ ਦਾ ਮਾਮਲਾ : ਔਰਤਾਂ ਸਣੇ 22 ਲੋਕਾਂ ਖ਼ਿਲਾਫ਼ ਕੇਸ ਦਰਜ

Monday, Dec 09, 2024 - 01:58 PM (IST)

ਝਬਾਲ(ਨਰਿੰਦਰ)-ਬੀਤੀ ਸ਼ਾਮ ਨਸ਼ਿਆਂ ਦੇ ਤਸਕਰੀ ਕੇਸ ’ਚ ਲੋੜੀਂਦੇ ਵਿਅਕਤੀਆਂ ਘਰ ਰੇਡ ਕਰਨ ਗਈ ਥਾਣਾ ਝਬਾਲ ਦੀ ਪੁਲਸ ਪਾਰਟੀ ’ਤੇ ਹਮਲਾ ਕਰਕੇ ਦੋ ਪੁਲਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨ ਵਾਲੇ ਲਗਭਗ ਦੋ ਦਰਜਨ ਵਿਅਕਤੀਆਂ ਖਿਲਾਫ ਥਾਣਾ ਝਬਾਲ ਵਿਖੇ ਇਰਾਦਾ ਕਤਲ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡਾ ਹਾਦਸਾ, ਸਾਬਕਾ ਚੇਅਰਮੈਨ ਦੇ ਨੌਜਵਾਨ ਪੁੱਤਰ ਸਣੇ ਦੋ ਦੀ ਮੌਤ

ਇਸ ਸਬੰਧੀ ਏ.ਐੱਸ.ਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਝਬਾਲ ’ਚ ਨਸ਼ਿਆਂ ਦੀ ਤਸਕਰੀ ਕੇਸ ਵਿਚ ਨਾਮਜ਼ਦ ਦੋਸ਼ੀ ਬਲਵਿੰਦਰ ਸਿੰਘ ਉਰਫ ਡੋਨੀ ਪੁੱਤਰ ਅਮਰਜੀਤ ਸਿੰਘ, ਗੋਪਾਲ ਸਿੰਘ ਉਰਫ ਗੋਪਾਲਾ ਪੁੱਤਰ ਅਮਰਜੀਤ ਸਿੰਘ ਵਾਸੀਆਨ ਪੱਕਾ ਕਿਲ੍ਹਾ ਝਬਾਲ ਥਾਣਾ ਝਬਾਲ ਦੇ ਘਰਾਂ ਦੇ ਰੇਡ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਗਿਆ ਸੀ ਕਿ ਜਦ ਪੁਲਸ ਪਾਰਟੀ ਨੇ ਸ਼ਾਮ ਲਗਭਗ ਛੇ ਵਜੇ ਬਲਵਿੰਦਰ ਸਿੰਘ ਉਰਫ ਡੋਨੀ ਅਤੇ ਗੋਪਾਲ ਸਿੰਘ ਉਰਫ ਗੋਪਾਲਾ ਦੇ ਘਰ ਰੇਡ ਕੀਤਾ ਤਾਂ ਇਨ੍ਹਾਂ ਦੇ ਘਰਾਂ ਸਾਹਮਣੇ ਘਰ ਕੁਲਵਿੰਦਰ ਸਿੰਘ ਉਰਫ ਬਿੱਲਾ ਅਤੇ ਛੱਤਾਂ ਉਪਰ ਮੌਜੂਦ ਬਲਵਿੰਦਰ ਸਿੰਘ ਉਰਫ ਡੋਨੀ, ਗੋਪਾਲ ਸਿੰਘ ਉਰਫ ਗੋਪਾਲਾ, ਕਾਲੇ ਪਤਨੀ ਬਲਵਿੰਦਰ ਸਿੰਘ ਉਰਫ ਡੋਨੀ, ਮਨਜੀਤ ਸਿੰਘ ਉਰਫ ਅਫਰੀਦੀ, ਬਲਜੀਤ ਸਿੰਘ ਉਰਫ ਘੜੱਕਾ ਪੁੱਤਰਾਨ ਹੀਰਾ ਸਿੰਘ, ਜਸਵਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਉਰਫ ਬਿੱਲਾ, ਮਨਪ੍ਰੀਤ ਕੌਰ ਪਤਨੀ ਗੋਪਾਲ ਸਿੰਘ ਵਾਸੀਆਨ ਪੱਕਾ ਕਿਲਾ ਝਬਾਲ, ਸੋਨੂੰ, ਸੁੱਖਾ ਪੁੱਤਰਾਨ ਕੁਲਵੰਤ ਸਿੰਘ ਵਾਸੀਆਨ ਚਰਚ ਵਾਲੀ ਗਲੀ ਝਬਾਲ ਕਲਾਂ, ਬਲਵਿੰਦਰ ਸਿੰਘ ਉਰਫ ਡੋਨੀ ਦੀ ਸਾਲੀ ਮੀਰਾ ਵਾਸੀਆਨ ਪੰਜਵੜ ਅਤੇ 10/12 ਹੋਰ ਅਣਪਛਾਤੇ ਵਿਅਕਤੀਆਂ ਨੇ ਪੁਲਸ ਪਾਰਟੀ ਨੂੰ ਉਸ ਦੀ ਡਿਊਟੀ ’ਤੇ ਰੋਕਣ ਲਈ ਡਾਗਾਂ-ਸੋਟਿਆਂ, ਬਾਲਿਆਂ ਨਾਲ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ

ਜਿਸ ਨਾਲ ਹੌਲਦਾਰ ਮਨਬੀਰ ਸਿੰਘ ਅਤੇ ਇਕ ਹੋਮ ਗਾਰਡ ਜਵਾਨ ਗੁਰਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਸ ’ਤੇ ਜ਼ਖਮੀ ਹੋਏ ਕਰਮਚਾਰੀਆਂ ਨੂੰ ਸਿਵਲ ਹਸਪਤਾਲ ਤਰਨਤਾਰਨ ਲੈ ਕੇ ਆਇਆ ਤੇ ਇਲਾਜ ਲਈ ਦਾਖਲ ਕਰਵਾਇਆ, ਜਿੱਥੇ ਕਰਮਚਾਰੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਹੋਈ ਘਟਨਾ ਸਬੰਧੀ ਉਕਤ ਸਾਰੇ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਝਬਾਲ ਵਿਖੇ ਇਰਾਦਾ ਕਤਲ ਦਾ ਮੁੱਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਪਰਮਜੀਤ ਸਿੰਘ ਵਿਰਦੀ ਨੇ ਕਿਹਾ ਕਿ ਪੁਲਸ ’ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਭਵਿੱਖ ਵਿਚ ਕੋਈ ਅਜਿਹੀ ਹਿੰਮਤ ਨਾ ਕਰੇ।

ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News