ਨਗਰ ਨਿਗਮ ਚੋਣਾਂ : ਪਟਿਆਲਾ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ
Saturday, Dec 21, 2024 - 07:16 PM (IST)
ਪਟਿਆਲਾ : ਪਟਿਆਲਾ ਨਗਰ ਨਿਗਮ 'ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ। ਸੂਤਰਾਂ ਮੁਤਾਬਕ ਹੁਣ ਤਕ ਦੇ ਨਤੀਜੇ ਦੱਸਦੇ ਹਨ ਕਿ 53 ਵਿਚੋਂ 43 ਵਾਰਡਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਜਦਕਿ ਕਿਸੇ ਸਮੇਂ ਪਟਿਆਲਾ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ ਪਰ ਨਿਗਮ ਚੋਣਾਂ ਵਿਚ ਇਥੇ ਕਾਂਗਰਸ ਦੀ ਹਾਲਤ ਬੇਹੱਦ ਪਤਲੀ ਹੋ ਗਈ ਹੈ। ਕਾਂਗਰਸ ਸਿਰਫ ਦੋ ਵਾਰਡਾਂ 'ਤੇ ਜੇਤੂ ਰਹੀ ਹੈ ਜਦਕਿ ਭਾਜਪਾ ਨੇ 4 ਵਾਰਡਾਂ 'ਤੇ ਕਬਜ਼ਾ ਕੀਤਾ ਹੈ। ਅਕਾਲੀ ਦਲ ਦੋ ਵਾਰਡਾਂ 'ਤੇ ਜੇਤੂ ਰਿਹਾ ਹੈ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੇਵਮਾਨ ਨਾਲ ਵਾਪਰਿਆ ਭਿਆਨਕ ਹਾਦਸਾ
ਦੱਸਣਯੋਗ ਹੈ ਕਿ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿਚ ਨਗਰ-ਨਿਗਮ, 41 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਅੱਜ ਵੋਟਾਂ ਪਈਆਂ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੀ।