ਅੰਕਿਤਾ ਲੋਖੰਡੇ ਨੇ ਮਨਾਇਆ ਆਪਣਾ 40ਵਾਂ ਜਨਮਦਿਨ, ਜਠਾਣੀ ਨੇ ਕੀਤੀ ਗ੍ਰੈਂਡ ਪਾਰਟੀ ਹੋਸਟ (ਤਸਵੀਰਾਂ)
Saturday, Dec 21, 2024 - 06:42 PM (IST)
ਐਂਟਰਟੇਨਮੈਂਟ ਡੈਸਕ- ਟੀਵੀ ਦੇ ਮਸ਼ਹੂਰ ਸੀਰੀਅਲ 'ਪਵਿੱਤਰ ਰਿਸ਼ਤਾ' ਦੀ ਅਰਚਨਾ ਬਣ ਕੇ ਹਰ ਘਰ-ਘਰ ਵਿੱਚ ਮਸ਼ਹੂਰ ਹੋਈ ਅਦਾਕਾਰਾ ਅੰਕਿਤਾ ਲੋਖੰਡੇ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਇਸ ਅਦਾਕਾਰਾ ਨੇ ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਝੰਡਾ ਲਹਿਰਾਇਆ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਸਹੁਰੇ ਘਰ 'ਚ ਆਪਣਾ 40ਵਾਂ ਜਨਮਦਿਨ ਮਨਾਇਆ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
ਅੰਕਿਤਾ ਲੋਖੰਡੇ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਸੁਰਖੀਆਂ 'ਚ ਰਹੀ ਹੈ। ਜਦੋਂ ਅਭਿਨੇਤਰੀ ਬਿੱਗ ਬੌਸ 17 ਵਿੱਚ ਸੀ ਤਾਂ ਉਨ੍ਹਾਂ ਦੀ ਸੱਸ ਨੇ ਉਸ 'ਤੇ ਸ਼ਬਦਾਂ ਦੇ ਤੀਰ ਚਲਾਏ ਸੀ ਜਿਸ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਖਿੱਚਿਆ ਸੀ। ਹਾਲਾਂਕਿ ਹੁਣ ਸੱਸ ਤੇ ਨੂੰਹ ਦਾ ਰਿਸ਼ਤਾ ਬਿਲਕੁਲ ਠੀਕ ਹੈ। ਸ਼ੋਅ 'ਬਿੱਗ ਬੌਸ' ਛੱਡਣ ਤੋਂ ਬਾਅਦ ਹੀ ਅੰਕਿਤਾ ਅਕਸਰ ਆਪਣੀ ਸੱਸ ਨਾਲ ਖੂਬਸੂਰਤ ਪਲ ਬਿਤਾਉਂਦੀ ਹੋਈ ਨਜ਼ਰ ਆਉਂਦੀ ਹੈ। ਇੱਥੋਂ ਤੱਕ ਕਿ ਉਨ੍ਹਾਂ ਦੀ ਸੱਸ ਨੇ ਵੀ ਅਦਾਕਾਰਾ ਨੂੰ ਜਨਮ-ਦਿਨ ਦੀ ਵਧਾਈ ਦਿੱਤੀ ਸੀ ਪਰ ਅੰਕਿਤਾ ਦੀ ਸੱਸ ਉਨ੍ਹਾਂ ਦੇ ਜਨਮ-ਦਿਨ ਸੈਲੀਬ੍ਰੇਸ਼ਨ 'ਚ ਨਜ਼ਰ ਨਹੀਂ ਆਈ।
ਸਹੁਰੇ ਘਰ ਮਨਾਇਆ ਅੰਕਿਤਾ ਨੇ ਜਨਮਦਿਨ
ਦਰਅਸਲ ਅੰਕਿਤਾ ਲੋਖੰਡੇ ਲਈ ਉਨ੍ਹਾਂ ਦੀ ਜਠਾਣੀ ਨੇ ਜਨਮ ਦਿਨ ਦੀ ਗ੍ਰੈਂਡ ਪਾਰਟੀ ਹੋਸਟ ਕੀਤੀ ਸੀ। ਇਸ ਪਾਰਟੀ 'ਚ ਉਨ੍ਹਾਂ ਦਾ ਪੂਰਾ ਪਰਿਵਾਰ ਤੇ ਦੋਸਤ ਨਜ਼ਰ ਆਏ ਪਰ ਅਦਾਕਾਰਾ ਦੀ ਸੱਸ ਤੇ ਮਾਂ ਨਹੀਂ ਨਜ਼ਰ ਆਏ। ਅੰਕਿਤਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਅਦਾਕਾਰਾ ਆਪਣੇ ਪਰਿਵਾਰ ਨਾਲ ਪੋਜ਼ ਦੇ ਰਹੀ ਹੈ, ਜਿਸ 'ਚ ਉਹ ਆਪਣੇ ਪਤੀ ਵਿੱਕੀ, ਜੇਠ-ਜੇਠਾਣੀ, ਬੱਚੇ ਤੇ ਸਹੁਰੇ ਨਾਲ ਪੋਜ਼ ਦੇ ਰਹੀ ਹੈ।
ਬਾਕੀ ਤਸਵੀਰਾਂ 'ਚ ਵੀ ਅੰਕਿਤਾ ਲੋਖੰਡੇ ਆਪਣੇ ਪਤੀ ਵਿੱਕੀ ਜੈਨ ਤੇ ਜਠਾਣੀ ਨਾਲ ਫੋਟੋਆਂ ਕਲਿੱਕ ਕਰਵਾ ਰਹੀ ਹੈ ਤੇ ਕੇਕ ਕੱਟ ਕੇ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, "ਮੇਰੀ ਸ਼ਾਨਦਾਰ ਫੈਲਮੀ ਲਈ, ਇਸ ਖੂਬਸੂਰਤ ਜਨਮਦਿਨ ਪਾਰਟੀ ਦੇ ਚਲਦੇ ਮੈਂ ਅਜੇ ਵੀ ਸੱਤਵੇਂ ਆਸਮਾਨ 'ਤੇ ਹਾਂ। ਮੇਰੇ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।"
ਜਠਾਣੀ 'ਤੇ ਲੁਟਾਇਆ ਪਿਆਰ
ਅੰਕਿਤਾ ਲੋਖੰਡੇ ਲਈ ਜਨਮ ਦਿਨ ਦੀ ਪਾਰਟੀ ਉਸ ਦੀ ਜਠਾਣੀ ਨੇ ਹੋਸਟ ਕੀਤੀ। ਅਦਾਕਾਰਾ ਨੇ ਆਪਣੀ ਜਠਾਣੀ ਨੂੰ ਦੁਨੀਆ ਦੀ ਸਭ ਤੋਂ ਵਧੀਆ ਜਠਾਣੀ ਦੱਸਿਆ ਹੈ। ਉਸ ਨੇ ਲਿਖਿਆ, "ਮੇਰੇ ਪਿਆਰੇ ਪਤੀ ਤੇ ਜਠਾਣੀ ਨੂੰ ਖ਼ਾਸ ਤੌਰ 'ਤੇ ਧੰਨਵਾਦ, ਜਿਨ੍ਹਾਂ ਨੇ ਹਰ ਡਿਟੇਲ 'ਤੇ ਇੰਨੀ ਮਿਹਨਤ ਕੀਤੀ ਹੈ। ਭਾਬੀ ਤੁਸੀਂ ਜਾਣਦੇ ਹੋ ਕਿ ਮੈਨੂੰ ਕਿਹੜੀ ਚੀਜ਼ ਖੁਸ਼ੀ ਦਿੰਦੀ ਹੈ ਤੇ ਤੁਹਾਡੀ ਸੋਚ ਮੇਰੇ ਦਿਲ ਨੂੰ ਛੂਹ ਜਾਂਦੀ ਹੈ। ਤੁਸੀਂ ਇੱਕ ਸ਼ਾਨਦਾਰ ਭਾਬੀ ਹੋ ਤੇ ਮੈਂ ਬਹੁਤ ਖੁਸ਼ਕਿਸਮਤ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।