ਭੂੰਡ ਆਸ਼ਕ ਕਰਦਾ ਸੀ ਪਰੇਸ਼ਾਨ, ਕੁੜੀ ਨੇ ਇੰਝ ਸਿਖਾਇਆ ਸਬਕ, ਤਰੀਕਾ ਜਾਣ ਪੁਲਸ ਵੀ ਰਹਿ ਗਈ ਹੈਰਾਨ

Saturday, Oct 05, 2024 - 05:20 AM (IST)

ਭੂੰਡ ਆਸ਼ਕ ਕਰਦਾ ਸੀ ਪਰੇਸ਼ਾਨ, ਕੁੜੀ ਨੇ ਇੰਝ ਸਿਖਾਇਆ ਸਬਕ, ਤਰੀਕਾ ਜਾਣ ਪੁਲਸ ਵੀ ਰਹਿ ਗਈ ਹੈਰਾਨ

ਆਗਰਾ- ਆਗਰਾ 'ਚ ਫੋਨ ਕਰਕੇ ਤੰਗ-ਪਰੇਸ਼ਾਨ ਕਰਨ ਵਾਲੇ ਇਕ ਭੂੰਡ ਆਸ਼ਕ ਨੂੰ ਕੁੜੀ ਨੇ ਅਜਿਹਾ ਸਬਕ ਸਿਖਾਇਆ ਕਿ ਪੁਲਸ ਵੀ ਹੈਰਾਨ ਰਹਿ ਗਈ। ਦਰਅਸਲ, ਇਕ ਨੌਜਵਾਨ ਫੋਨ ਕਰਕੇ ਕੁੜੀ 'ਤੇ ਦੋਸਤੀ ਕਰਨ ਦਾ ਦਬਾਅ ਬਣਾ ਰਿਹਾ ਸੀ। ਇਨਕਾਰ ਕਰਨ 'ਤੇ ਕੁੜੀ ਦੇ ਪਿਓ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗਾ। ਕੁੜੀ ਨੇ ਪੂਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ। ਫਿਰ ਕੁੜੀ ਨੇ ਵੀਰਵਾਰ ਨੂੰ ਭੂੰਡ ਆਸ਼ਕ ਨੂੰ ਫੋਨ ਕਰਕੇ ਮਿਲਣ ਲਈ ਬੁਲਾਇਆ ਅਤੇ ਕਾਰ 'ਚ ਬਿਠਾ ਕੇ ਥਾਣੇ ਲੈ ਗਈ ਤੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਨੌਜਵਾਨ ਮਥੁਰਾ ਦਾ ਰਹਿਣ ਵਾਲਾ ਹੈ। 

ਇਹ ਵੀ ਪੜ੍ਹੋ- ਲਾਗੂ ਹੋ ਗਏ ਨਵੇਂ ਟੈਲੀਕਾਮ ਨਿਯਮ, ਗਾਹਕਾਂ ਨੂੰ ਹੋਵੇਗਾ ਫਾਇਦਾ

ਕੁੜੀ ਨੇ ਪੁਲਸ ਨੂੰ ਦੱਸਿਆ ਕਿ ਨੌਜਵਾਨ 2 ਮਹੀਨਿਆਂ ਤੋਂ ਉਸ ਨੂੰ ਫੋਨ ਕਰ ਰਿਹਾ ਸੀ। ਉਹ ਕੁੜੀ 'ਤੇ ਦੋਸਤੀ ਕਰਨ ਦਾ ਦਬਾਅ ਬਣਾ ਰਿਹਾ ਸੀ। ਪਹਿਲਾਂ ਤਾਂ ਉਹ ਉਸਨੂੰ ਇਨਕਾਰ ਕਰਦੀ ਰਹੀ ਪਰ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਹ ਇੱਕ ਹਫ਼ਤੇ ਤੋਂ ਕੁੜੀ ਦੇ ਪਿਓ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਉਹ ਡਰ ਗਈ। ਉਸ ਨੂੰ ਲੱਗਾ ਕਿ ਉਹ ਨੌਜਵਾਨ ਕੁਝ ਵੀ ਕਰ ਸਕਦਾ ਹੈ। ਇਸ ਲਈ ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ।

ਉਹ ਦੋਸ਼ੀ ਨੂੰ ਸਜ਼ਾ ਦਿਵਾਉਣਾ ਚਾਹੁੰਦੀ ਸੀ। ਇਸ ਲਈ ਉਸ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਉਸ ਨੂੰ ਮਿਲਣ ਦੇ ਬਹਾਨੇ ਬੁਲਾਇਆ। ਉਹ ਸ਼ਾਮ ਨੂੰ ਸਿਕੰਦਰਾ ਚੌਰਾਹੇ ਨੇੜੇ ਪਹੁੰਚ ਗਿਆ। ਉਹ ਵੀ ਉਥੇ ਮੌਜੂਦ ਸੀ। ਜਿਵੇਂ ਹੀ ਉਹ ਉਸ ਨੂੰ ਮਿਲਣ ਲਈ ਉਸ ਵੱਲ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੜ ਲਿਆ।

ਇਹ ਵੀ ਪੜ੍ਹੋ- Public Holiday :  5 ਤੇ 14 ਨਵੰਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ

ਥਾਣਾ ਇੰਚਾਰਜ ਨੇ ਦੱਸਿਆ ਕਿ ਨੌਜਵਾਨ ਅਮਿਤ ਮਥੁਰਾ ਦੇ ਮਾਂਟ ਦਾ ਰਹਿਣ ਵਾਲਾ ਹੈ। ਕੁੜੀ ਦੇ ਪਿਓ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤ ਕੁੜੀ ਵੀ ਮੁਲਜ਼ਮ ਨਾਲ ਆਈ ਹੋਈ ਸੀ। ਹਾਲਾਂਕਿ ਉਸ ਦਾ ਤਰੀਕਾ ਸਹੀ ਨਹੀਂ ਸੀ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਗਈ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਅਗਵਾ ਕਰਨ ਦੀਆਂ ਅਫਵਾਹਾਂ ਵੀ ਘੁੰਮਣ ਲੱਗੀਆਂ। ਬਾਅਦ ਵਿੱਚ ਮਾਮਲਾ ਕੁਝ ਹੋਰ ਹੀ ਨਿਕਲਿਆ।


author

Rakesh

Content Editor

Related News