ਪ੍ਰਣਬ ਮੁਖਰਜੀ ਦੀ ਹੋਈ ਬ੍ਰੇਨ ਸਰਜਰੀ, ਹਾਲਤ ਗੰਭੀਰ

Tuesday, Aug 11, 2020 - 01:00 AM (IST)

ਪ੍ਰਣਬ ਮੁਖਰਜੀ ਦੀ ਹੋਈ ਬ੍ਰੇਨ ਸਰਜਰੀ, ਹਾਲਤ ਗੰਭੀਰ

ਨਵੀਂ ਦਿੱਲੀ  - ਫੌਜ ਦੇ ਰਿਸਰਚ ਅਤੇ ਰੈਫਰਲ (ਆਰ. ਐਂਡ. ਆਰ.) ਹਸਪਤਾਲ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਬ੍ਰੇਨ ਸਰਜਰੀ ਹੋਈ। ਦਿਮਾਗ ਵਿਚ ਬਣੇ ਖੂਨ ਦੇ ਥੱਕੇ ਨੂੰ ਹਟਾਉਣ ਲਈ ਇਹ ਸਰਜਰੀ ਕੀਤੀ ਗਈ।
ਬੀਮਾਰ ਚੱਲ ਰਹੇ ਮੁਖਰਜੀ ਡਾਕਟਰਾਂ ਦੀ ਸਲਾਹ 'ਤੇ ਹਸਪਤਾਲ ਵਿਚ ਦਾਖਲ ਕਰਾਏ ਗਏ ਸਨ ਅਤੇ ਸਰਜਰੀ ਤੋਂ ਪਹਿਲਾਂ ਉਹ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ। ਸੂਤਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਥਿਤੀ ਗੰਭੀਰ ਹੈ ਅਤੇ ਉਹ ਵੈਂਟੀਲੇਟਰ 'ਤੇ ਹਨ। ਮੁਖਰਜੀ (84) ਨੇ ਇਕ ਟਵੀਟ ਵਿਚ ਕਿਹਾ, ''ਮੈਂ ਅਪੀਲ ਕਰਦਾ ਹਾਂ ਜਿਹੜੇ ਲੋਕ ਵੀ ਪਿਛਲੇ ਇਕ ਹਫਤੇ ਵਿਚ ਮੇਰੇ ਸੰਪਰਕ ਵਿਚ ਆਏ ਹਨ, ਉਹ ਖੁਦ ਇਕਾਂਤਵਾਸ ਵਿਚ ਚੱਲੇ ਜਾਣ ਅਤੇ ਕੋਵਿਡ-19 ਦੀ ਜਾਂਚ ਕਰਾਉਣ।''
ਉਧਰ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਸਾਬਕਾ ਰਾਸ਼ਟਰਪਤੀ ਦੀ ਸਿਹਤ ਬਾਰੇ ਜਾਣਕਾਰੀ ਲਈ। ਉਹ ਕਰੀਬ 20 ਮਿੰਟ ਤੱਕ ਹਸਪਤਾਲ ਵਿਚ ਰਹੇ।


author

Khushdeep Jassi

Content Editor

Related News