ਭਾਜਪਾ ਦਾ ਕੇਜਰੀਵਾਲ ''ਤੇ ਤਿੱਖਾ ਵਾਰ- ਨਿਰਭਯਾ ਦੇ ਦੋਸ਼ੀਆਂ ਨੂੰ ਜਾਣਬੁੱਝ ਕੇ ਬਚਾਇਆ

01/16/2020 4:14:22 PM

ਨਵੀਂ ਦਿੱਲੀ (ਵਾਰਤਾ)— ਭਾਜਪਾ ਪਾਰਟੀ ਨੇ ਦਿੱਲੀ 'ਚ ਆਮ ਆਮਦੀ (ਆਪ) ਪਾਰਟੀ ਦੀ ਸਰਕਾਰ 'ਤੇ ਦੋਸ਼ ਲਾਇਆ ਹੈ। ਭਾਜਪਾ ਨੇ ਕਿਹਾ ਕਿ 'ਆਪ' ਜਾਣਬੁੱਝ ਕੇ ਨਿਰਭਯਾ ਗੈਂਗਰੇਪ ਕਾਂਡ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਨਿਰਭਯਾ ਕੇਸ ਦੇ ਦੋਸ਼ੀ ਅੱਜ ਤਕ ਫਾਂਸੀ 'ਤੇ ਨਹੀਂ ਲਟਕੇ,  ਇਸ ਦਾ ਕਾਰਨ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲਾਪ੍ਰਵਾਹੀ ਹੈ। 

ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਅਪੀਲ 2017 'ਚ ਹੀ ਖਾਰਜ ਕਰ ਦਿੱਤੀ ਸੀ ਅਤੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ। ਜਾਵਡੇਕਰ ਨੇ ਕਿਹਾ ਕਿ ਇਕ ਪ੍ਰਕਿਰਿਆ ਤਹਿਤ ਤਿਹਾੜ ਜੇਲ ਪ੍ਰਸ਼ਾਸਨ ਸੁਪਰੀਮ ਕੋਰਟ ਦੇ ਫੈਸਲੇ ਦੇ 14 ਦਿਨਾਂ ਅੰਦਰ ਦੋਸ਼ੀਆਂ ਨੂੰ ਇਕ ਨੋਟਿਸ ਦਿੰਦਾ ਹੈ ਕਿ ਹੁਣ ਤੁਹਾਨੂੰ ਕੋਈ ਦਇਆ ਜਾਂ ਅਪੀਲ ਦਾਖਲ ਕਰਨੀ ਹੈ ਤਾਂ ਕਰ ਲਓ, ਨਹੀਂ ਤਾਂ ਫਾਂਸੀ ਹੋ ਜਾਵੇਗੀ ਪਰ ਉਨ੍ਹਾਂ ਨੂੰ ਇਹ ਨੋਟਿਸ ਢਾਈ ਸਾਲ ਤਕ ਦਿੱਤਾ ਹੀ ਨਹੀਂ ਗਿਆ, ਇਹ ਦੇਰੀ ਉਨ੍ਹਾਂ ਦੋਸ਼ੀਆਂ ਨਾਲ ਦਿੱਲੀ ਸਰਕਾਰ ਦੀ ਹਮਦਰਦੀ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਵਕੀਲ ਅਦਾਲਤ ਵਿਚ ਕਹਿ ਰਿਹਾ ਹੈ ਕਿ 22 ਜਨਵਰੀ ਨੂੰ ਫਾਂਸੀ ਨਹੀਂ ਹੋ ਸਕਦੀ ਹੈ। ਦੋਸ਼ੀਆਂ ਕੋਲ ਅਪੀਲ ਕਰਨ ਦਾ ਸਮਾਂ ਹੈ ਪਰ ਇਹ ਸਮਾਂ ਕਿਸ ਨੇ ਦਿੱਤਾ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਚਾਹੁੰਦੀ ਤਾਂ ਦੋਸ਼ੀਆਂ ਨੂੰ ਸਮੇਂ 'ਤੇ ਨੋਟਿਸ ਮਿਲ ਜਾਂਦਾ ਤਾਂ ਦੋਸ਼ੀਆਂ ਨੂੰ ਕਦੋਂ ਦੀ ਫਾਂਸੀ ਦਿੱਤੀ ਜਾ ਚੁੱਕੀ ਹੁੰਦੀ ਪਰ ਉਸ ਨੇ ਜਾਣਬੁੱਝ ਕੇ ਮਾਮਲੇ ਨੂੰ ਲਟਕਾਇਆ। ਉਨ੍ਹਾਂ ਨੇ ਕਿਹਾ ਕਿ ਭਾਜਪਾ ਇਸ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੀ ਹੈ।


Tanu

Content Editor

Related News