ਮੋਦੀ ਸਰਕਾਰ ਦੇ ਕਾਰਜਕਾਲ ''ਚ 100 ਦੇ 100 ਰੁਪਏ ਸਿੱਧੇ ਜਨਤਾ ਕੋਲ ਪਹੁੰਚਦੇ ਹਨ : ਜਾਵਡੇਕਰ

08/29/2020 2:16:08 PM

ਨਵੀਂ ਦਿੱਲੀ- ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਅਧੀਨ ਖੋਲ੍ਹੇ ਗਏ ਖਾਤਿਆਂ ਨੂੰ ਕ੍ਰਾਂਤੀ ਦੇ ਸਮਾਨ ਦੱਸਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ 'ਚ 100 ਦੇ 100 ਰੁਪਏ ਸਿੱਧੇ ਜਨਤਾ ਕੋਲ ਪਹੁੰਚਦੇ ਹਨ। ਨਰਿੰਦਰ ਮੋਦੀ ਸਰਕਾਰ ਨੇ 28 ਅਗਸਤ 2014 ਨੂੰ ਜਿਨ੍ਹਾਂ ਲੋਕਾਂ ਦੇ ਬੈਂਕ ਖਾਤੇ ਨਹੀਂ ਸਨ, ਉਨ੍ਹਾਂ ਦੀ ਬੈਂਕਾਂ ਤੱਕ ਪਹੁੰਚ ਲਈ ਮਹੱਤਵਪੂਰਨ ਯੋਜਨਾ ਸ਼ੁਰੂ ਕੀਤੀ ਸੀ ਅਤੇ 6 ਸਾਲਾਂ 'ਚ 40.35 ਕਰੋੜ ਖਾਤੇ ਖੋਲ੍ਹੇ ਜਾ ਚੁਕੇ ਹਨ। 

PunjabKesariਸ਼੍ਰੀ ਜਾਵਡੇਕਰ ਨੇ ਕਿਹਾ,''ਜਨ ਧਨ ਖਾਤਿਆਂ ਦਾ ਖੁੱਲ੍ਹਣਾ ਇਕ ਕ੍ਰਾਂਤੀ ਤੋਂ ਘੱਟ ਨਹੀਂ ਹੈ। 6 ਸਾਲਾਂ 'ਚ 40 ਕਰੋੜ ਬੈਂਕ ਖਾਤੇ ਖੁੱਲ੍ਹੇ ਹਨ। ਜਿੱਥੇ ਕਾਂਗਰਸ ਦੇ ਪ੍ਰਧਾਨ ਮੰਤਰੀ ਕਿਹਾ ਕਰਦੇ ਸਨ ਕਿ 100 ਰੁਪਏ ਸਰਕਾਰ ਦਿੰਦੀ ਹੈ ਪਰ ਜਨਤਾ ਤੱਕ 15 ਰੁਪਏ ਹੀ ਪਹੁੰਚਦੇ ਹਨ, ਉੱਥੇ ਹੀ ਮੋਦੀ ਸਰਕਾਰ 100 ਦੇ 100 ਰੁਪਏ ਸਿੱਧੇ ਜਨਤਾ ਕੋਲ ਪਹੁੰਚਾਉਂਦੀ ਹੈ। ਯੋਜਨਾ ਦੇ ਅਧੀਨ ਕੁੱਲ ਖੁੱਲ੍ਹੇ ਖਾਤਿਆਂ 'ਚ 63.6 ਫੀਸਦੀ ਪਿੰਡ ਅਤੇ 36.4 ਸ਼ਹਿਰੀ ਖੇਤਰਾਂ 'ਚ ਖੁੱਲ੍ਹੇ ਹਨ। ਕੁੱਲ ਖਾਤਿਆਂ 'ਚੋਂ 55.2 ਫੀਸਦੀ ਦੇਸ਼ ਦੀ ਅੱਧੀ ਆਬਾਦੀ ਯਾਨੀ ਜਨਾਨੀਆਂ ਦੇ ਖੋਲ੍ਹੇ ਗਏ ਹਨ, ਜਦੋਂ ਕਿ 44.2 ਫੀਸਦੀ ਹੋਰ ਦੇ ਸਨ।


DIsha

Content Editor

Related News