ਕੇਜਰੀਵਾਲ ਦੇ ਅੱਤਵਾਦੀ ਹੋਣ ਦੇ ਸਬੂਤ ਹਨ : ਪ੍ਰਕਾਸ਼ ਜਾਵਡੇਕਰ

02/03/2020 4:21:10 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਵੱਖ-ਵੱਖ ਸਿਆਸੀ ਦਲਾਂ ਦਰਮਿਆਨ ਇਕ-ਦੂਜੇ 'ਤੇ ਹਮਲਾ ਤੇਜ਼ ਹੋ ਗਿਆ ਹੈ। ਭਾਜਪਾ ਦੇ ਇੰਚਾਰਜ ਪ੍ਰਕਾਸ਼ ਜਾਵਡੇਕਰ ਨੇ ਸੋਮਵਾਰ ਨੂੰ ਕਿਹਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅੱਤਵਾਦੀ ਹੋਣ ਦੇ ਸਬੂਤ ਹਨ। ਜਾਵਡੇਕਰ ਨੇ ਇਕ ਪੱਤਰਕਾਰ ਸੰਮੇਲਨ 'ਚ ਸੋਮਵਾਰ ਨੂੰ ਕਿਹਾ ਕਿ ਸ਼੍ਰੀ ਕੇਜਰੀਵਾਲ ਪੁੱਛ ਰਹੇ ਹਨ ਕਿ ਕੀ ਮੈਂ ਅੱਤਵਾਦੀ ਹਾਂ, ਤਾਂ ਇਸ ਗੱਲ ਦੇ ਕਈ ਸਬੂਤ ਹਨ। ਪੱਤਰਕਾਰ ਸੰਮੇਲਨ 'ਚ ਪ੍ਰਦੇਸ਼ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਪੱਛਮੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ ਸ਼੍ਰੀ ਕੇਜਰੀਵਾਲ ਨੂੰ ਅੱਤਵਾਦੀ ਕਿਹਾ ਸੀ।

ਅੱਤਵਾਦੀ ਅਤੇ ਅਰਾਜਕਵਾਦੀ 'ਚ ਬਹੁਤ ਜ਼ਿਆਦਾ ਫਰਕ ਨਹੀਂ
ਚੋਣ ਕਮਿਸ਼ਨ ਨੇ ਪ੍ਰਵੇਸ਼ ਵਰਮਾ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਬਾਹਰ ਕਰਨ ਕਰਨ ਦੇ ਨਾਲ ਹੀ ਪ੍ਰਚਾਰ 'ਤੇ 96 ਘੰਟੇ ਦੀ ਪਾਬੰਦੀ ਵੀ ਲਗਾਈ ਹੈ। ਜਾਵਡੇਕਰ ਨੇ ਕਿਹਾ,''ਕੇਜਰੀਵਾਲ ਭੋਲਾ ਚਿਹਰਾ ਬਣਾ ਕੇ ਇਹ ਪੁੱਛ ਰਹੇ ਹਨ ਕਿ ਕੀ ਉਹ ਅੱਤਵਾਦੀ ਹਨ? ਇਸ ਦੇ ਬਹੁਤ ਸਬੂਤ ਹੈ। ਕੇਜਰੀਵਾਲ ਨੇ ਖੁਦ ਕਿਹਾ ਸੀ ਕਿ ਮੈਂ ਅਰਾਜਕਵਾਦੀ ਹਾਂ, ਤਾਂ ਅੱਤਵਾਦੀ ਅਤੇ ਅਰਾਜਕਵਾਦੀ 'ਚ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਹੈ।''

ਕੇਜਰੀਵਾਲ ਅੱਤਵਾਦੀ ਕਮਾਂਡਰ ਗੁਰਿੰਦਰ ਸਿੰਘ ਦੇ ਘਰ ਰਾਤ ਭਰ ਰੁਕੇ ਸਨ
ਜਾਵਡੇਕਰ ਨੇ ਕਿਹਾ ਕਿ ਸ਼੍ਰੀ ਕੇਜਰੀਵਾਲ ਪੰਜਾਬ ਦੇ ਮੋਗਾ 'ਚ ਖਾਲਿਸਤਾਨ ਕਮਾਂਡੋ ਫੋਰਸ ਦੇ ਅੱਤਵਾਦੀ ਕਮਾਂਡਰ ਗੁਰਿੰਦਰ ਸਿੰਘ ਦੇ ਘਰ ਰਾਤ ਭਰ ਰੁਕੇ ਸਨ। ਕੇਜਰੀਵਾਲ ਉੱਥੇ ਭੁੱਲ ਨਾਲ ਨਹੀਂ ਸਗੋਂ ਸੋਚ-ਸਮਝ ਕੇ ਰੁਕੇ ਸਨ। ਆਮ ਆਦਮੀ ਪਾਰਟੀ (ਆਪ) ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ 'ਚ ਸ਼ਾਹੀਨ ਬਾਗ 'ਚ ਪਿਛਲੇ ਕਰੀਬ 50 ਦਿਨਾਂ ਤੋਂ ਚੱਲ ਰਹੇ ਧਰਨੇ-ਪ੍ਰਦਰਸ਼ਨ ਦਾ ਸਮਰਥਨ ਕਰ ਰਹੀ ਹੈ। ਜਾਵਡੇਕਰ ਨੇ ਕਿਹਾ ਕਿ ਜਿਨਾਹ ਵਾਲੀ ਆਜ਼ਾਦੀ ਅਤੇ ਆਸਾਮ ਦੀ ਵੰਡ ਦੀ ਗੱਲ ਕਰਨ ਵਾਲਿਆਂ ਨਾਲ ਖੜ੍ਹਾ ਹੋਣਾ ਵੀ ਇਕ ਤਰ੍ਹਾਂ ਨਾਲ ਅੱਤਵਾਦ ਹੈ।


DIsha

Content Editor

Related News