ਆਫ ਦਿ ਰਿਕਾਰਡ : ਗਲਿਆਰਿਆਂ ’ਚ ਪਾਵਰ ਕਪਲ

Tuesday, Jun 10, 2025 - 11:04 PM (IST)

ਆਫ ਦਿ ਰਿਕਾਰਡ : ਗਲਿਆਰਿਆਂ ’ਚ ਪਾਵਰ ਕਪਲ

ਨੈਸ਼ਨਲ ਡੈਸਕ- ਇਹ ਇਕ ਸੁਪਨਾ ਹੈ, ਜਿਸ ਨੂੰ ਜ਼ਿਆਦਾਤਰ ਲੋਕ ਹਾਸਲ ਕਰਨ ਦੀ ਚਾਹਤ ਰੱਖਦੇ ਹਨ ਪਰ ਕੁਝ ਹੀ ਲੋਕ ਇਸ ਨੂੰ ਹਾਸਲ ਕਰਨ ’ਚ ਸਫਲ ਹੁੰਦੇ ਹਨ। ਭਾਰਤੀ ਪ੍ਰਬੰਧਕੀ ਸੇਵਾ (ਆਈ. ਏ. ਐੱਸ.) ਦੇ ਅਧਿਕਾਰੀ ਆਪਣੇ ਕਰੀਅਰ ਦੇ ਅੰਤ ’ਚ ਕਿਸੇ ਵਿਭਾਗ/ਮੰਤਰਾਲਾ ’ਚ ਕੇਂਦਰੀ ਸਕੱਤਰ ਵਜੋਂ ਕੰਮ ਕਰਨਾ ਚਾਹੁੰਦੇ ਹਨ ਅਤੇ ਇਹ ਇਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਪਰ 700 ਆਈ. ਏ. ਐੱਸ. ਅਧਿਕਾਰੀਆਂ ’ਚੋਂ ਸਾਰੇ ਸਕੱਤਰ ਨਹੀਂ ਬਣਦੇ ਪਰ ਕਈ ਕਿਸਮਤ ਵਾਲੇ ਜੋੜੇ ਹਨ, ਜੋ ਸਰਕਾਰ ’ਚ ਸਕੱਤਰ ਜਾਂ ਸਕੱਤਰ ਦੇ ਬਰਾਬਰ ਦੇ ਤੌਰ ’ਤੇ ਮਹੱਤਵਪੂਰਨ ਅਹੁਦਿਆਂ ’ਤੇ ਹਨ।

ਅਜਿਹੇ 4 ਪਾਵਰ ਕਪਲ (ਜੋੜੇ) ਹਨ, ਜੋ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ’ਚ ਸਕੱਤਰ ਪੱਧਰ ਦੇ ਅਹੁਦਿਆਂ ’ਤੇ ਹਨ। ਆਮ ਤੌਰ ’ਤੇ, ਕੁਝ ਮਾਮਲਿਆਂ ਨੂੰ ਛੱਡ ਕੇ, ਜੋੜੇ ਇਕ ਹੀ ਕੇਡਰ ਦੇ ਹੁੰਦੇ ਹਨ। ਅਜਿਹੇ 4 ਜੋੜਿਆਂ ’ਚੋਂ 2 ਹਰਿਆਣਾ ਕੇਡਰ ਤੋਂ ਹਨ, ਜਦੋਂ ਕਿ ਇਕ-ਇਕ ਏ. ਜੀ. ਐੱਮ. ਯੂ. ਟੀ. ਅਤੇ ਮੱਧ ਪ੍ਰਦੇਸ਼ ਕੇਡਰ ਤੋਂ ਹਨ।

ਹਰਿਆਣਾ ਕੇਡਰ ਦੀ ਆਈ. ਏ. ਐੱਸ. ਅਧਿਕਾਰੀ ਸੁਕ੍ਰਿਤੀ ਲਿਖੀ (1993) ਸਕੱਤਰ ਦੇ ਅਹੁਦੇ ਅਤੇ ਤਨਖਾਹ ’ਤੇ ਰਾਸ਼ਟਰੀ ਅਥਾਰਿਟੀ ਰਸਾਇਣਿਕ ਹਥਿਆਰ ਸੰਮੇਲਨ ਦੀ ਪ੍ਰਧਾਨ ਵਜੋਂ ਕਾਰਜ ਕਰ ਰਹੀ ਹੈ। ਉਸ ਦੇ ਪਤੀ ਅਭਿਲਾਸ਼ ਲਿਖੀ (1991) ਮੱਛੀ ਪਾਲਣ ਵਿਭਾਗ ’ਚ ਸਕੱਤਰ ਹਨ। ਹਰਿਆਣਾ ਕੇਡਰ ਤੋਂ ਇਕ ਹੋਰ ਜੋੜਾ- ਦੀਪਤੀ ਉਮਾਸ਼ੰਕਰ (1993) ਰਾਸ਼ਟਰਪਤੀ ਸਕੱਤਰੇਤ ’ਚ ਸਕੱਤਰ ਦੇ ਅਹੁਦੇ ਅਤੇ ਤਨਖਾਹ ’ਤੇ ਸਕੱਤਰ ਹਨ ਜਦੋਂ ਕਿ ਉਸ ਦੇ ਪਤੀ ਵੀ. ਉਮਾਸ਼ੰਕਰ (1993) ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ ’ਚ ਸਕੱਤਰ ਹਨ।

ਇਸ ਤਰ੍ਹਾਂ, ਏ. ਜੀ. ਐੱਮ. ਯੂ. ਟੀ. ਕੇਡਰ ਦੀ ਆਈ. ਏ. ਐੱਸ. ਅਧਿਕਾਰੀ ਦੇਬਾਸ਼੍ਰੀ ਮੁਖਰਜੀ (1991), ਜਿਸ ਨੇ ਹਾਲ ਹੀ ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੰਧੂ ਜਲ ਸੰਧੀ ਨੂੰ ਮੁਲਤਵੀ ਰੱਖਣ ਲਈ ਦਸਤਾਵੇਜ਼ ’ਤੇ ਦਸਤਖਤ ਕੀਤੇ ਹਨ, ਜਲ ਸਰੋਤ ਵਿਭਾਗ ’ਚ ਸਕੱਤਰ ਵਜੋਂ ਕਾਰਜ ਕਰ ਰਹੀ ਹੈ। ਉਸ ਦੇ ਪਤੀ ਅਮਿਤ ਯਾਦਵ (1991) ਸਮਾਜਕ ਨਿਆਂ ਅਤੇ ਅਧਿਕਾਰਤਾ ਵਿਭਾਗ ’ਚ ਸਕੱਤਰ ਹਨ। ਚੌਥਾ ਪਾਵਰ ਕਪਲ ਐੱਮ. ਪੀ. ਕੇਡਰ ਤੋਂ ਹੈ; ਨੀਲਮ ਸ਼ੰਮੀ ਰਾਓ (1992) ਕੱਪੜਾ ਮੰਤਰਾਲਾ ’ਚ ਸਕੱਤਰ ਵਜੋਂ ਸੇਵਾ ਨਿਭਾਅ ਰਹੀ ਹੈ ਅਤੇ ਉਸ ਦੇ ਪਤੀ ਵੀ. ਐੱਲ. ਕਾਂਥਾ ਰਾਓ (1992) ਖਾਨ ਮੰਤਰਾਲਾ ’ਚ ਸਕੱਤਰ ਹਨ।


author

Rakesh

Content Editor

Related News