ਮਾਛੀਵਾੜਾ ਦਾਣਾ ਮੰਡੀ ''ਚ ਬਾਸਮਤੀ ਦੀ ਆਮਦ ਸ਼ੁਰੂ, ਰਿਕਾਰਡ ਤੋੜ ਭਾਅ ’ਤੇ ਵਿਕੀ

Thursday, Sep 03, 2026 - 02:03 PM (IST)

ਮਾਛੀਵਾੜਾ ਦਾਣਾ ਮੰਡੀ ''ਚ ਬਾਸਮਤੀ ਦੀ ਆਮਦ ਸ਼ੁਰੂ, ਰਿਕਾਰਡ ਤੋੜ ਭਾਅ ’ਤੇ ਵਿਕੀ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦਾਣਾ ਮੰਡੀ 'ਚ ਝੋਨੇ ਦੀ ਅਗੇਤੀ ਕਿਸਮ 1509 ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਦਾ ਰੇਟ ਕਾਫ਼ੀ ਵੱਧ ਮਿਲਣ ਕਾਰਨ ਕਿਸਾਨ ਖੁਸ਼ ਨਜ਼ਰ ਆ ਰਹੇ ਹਨ। ਅੱਜ ਪਿੰਡ ਮੰਜਾਲੀ ਕਲਾਂ ਦੇ ਕਿਸਾਨ ਮਨਵੀਰ ਸਿੰਘ ਦਾਣਾ ਮੰਡੀ ਵਿਖੇ ਸਥਿਤ ਸਤਪਾਲ ਅਜੈ ਕੁਮਾਰ, ਮਦਨ ਲਾਲ ਸੁਭਾਸ਼ ਚੰਦਰ ਦੀ ਆੜ੍ਹਤ ’ਤੇ ਆਪਣੀ ਫ਼ਸਲ ਵੇਚਣ ਲਈ ਆਇਆ, ਜਿਸ ਨੂੰ ਬਾਂਸਲ ਟ੍ਰੇ਼ਡਿੰਗ ਕੰਪਨੀ ਨੇ 3911 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤਾ।

ਫ਼ਸਲ ਖਰੀਦ ਦਾ ਰਸਮੀ ਉਦਘਾਟਨ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕੀਤਾ। ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਇਸ ਵਾਰ ਬਾਸਮਤੀ ਦੀ ਫ਼ਸਲ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਵੇਗੀ ਕਿਉਂਕਿ ਪਿਛਲੇ ਸਾਲ ਬਾਸਮਤੀ ਦਾ ਭਾਅ 2500 ਤੋਂ 3000 ਰੁਪਏ ਪ੍ਰਤੀ ਕੁਇੰਟਲ ਸੀ ਅਤੇ ਇਸ ਵਾਰ ਸ਼ੁਰੂਆਤੀ ਭਾਅ 3911 ਰੁਪਏ ਪ੍ਰਤੀ ਕੁਇੰਟਲ ਹੈ। ਆੜ੍ਹਤੀਆਂ ਨੇ ਦੱਸਿਆ ਕਿ ਫ਼ਸਲ ਦਾ ਝਾੜ ਵੀ 18 ਕੁਇੰਟਲ ਪ੍ਰਤੀ ਏਕੜ ਨਿਕਲਿਆ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਵਧੀਆ ਹੈ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਵੀ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਆਮ ਝੋਨੇ ਦੀ ਆਮਦ ਸ਼ੁਰੂ ਹੋਣ ਵਾਲੀ ਹੈ ਪਰ ਅਜੇ ਤੱਕ ਪਿਛਲੇ ਸਾਲ ਦਾ ਝੋਨਾ ਸ਼ੈਲਰਾਂ ਵਿਚ ਬਕਾਇਆ ਪਿਆ ਹੈ, ਜਿਸ ਨੂੰ ਲਗਾਉਣ ਲਈ ਗੋਦਾਮਾਂ ਵਿਚ ਜਗ੍ਹਾ ਨਹੀਂ ਮਿਲ ਰਹੀ।

ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਝੋਨੇ ਦੀ ਫ਼ਸਲ ਵੇਚਣ ਵਿਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਸ਼ੈਲਰ ਐਸੋਸ਼ੀਏਸ਼ਨ ਦੇ ਪ੍ਰਧਾਨ ਅਸ਼ੋਕ ਸੂਦ, ਸੁਰਿੰਦਰ ਬਾਂਸਲ, ਭੁਪਿੰਦਰ ਸਿੰਘ ਰਾਠੌਰ, ਟਹਿਲ ਸਿੰਘ ਔਜਲਾ, ਅਜੈ ਕੁਮਾਰ ਬਾਂਸਲ, ਅਰਵਿੰਦਰਪਾਲ ਸਿੰਘ ਵਿੱਕੀ, ਐਡਵੋਕੇਟ ਕਪਿਲ ਆਨੰਦ, ਪਰਮਿੰਦਰ ਸਿੰਘ ਗੁਲਿਆਣੀ, ਬਿਕਰਮ ਲੂਥਰਾ, ਲਖਵੀਰ ਸਿੰਘ, ਸੰਦੀਪ ਗੁਪਤਾ, ਚਿਰਾਗ ਬਾਂਸਲ, ਹਨੀ ਗੁਪਤਾ, ਅਮਿਤ ਗੁਪਤਾ, ਸ਼ਸ਼ੀ ਭਾਟੀਆ, ਜਤਿਨ ਬਾਂਸਲ, ਬਿੰਨੀ ਅਗਰਵਾਲ, ਹਰਵਿੰਦਰ ਸਿੰਘ ਸ਼ੇਰੀਆਂ, ਸੰਨੀ ਸੂਦ, ਪਰਵੀਨ ਖੋਸਲਾ, ਦੀਪਕ ਸੂਦ ਆਦਿ ਵੀ ਮੌਜੂਦ ਸਨ।

 
 


author

Babita

Content Editor

Related News