ਕੀਨੀਆ ’ਚ ਟਾਟਾ ਕੈਮੀਕਲਜ਼ ਨੂੰ ਵੱਡਾ ਝਟਕਾ, ਕਾਰੋਬਾਰ ਸਮੇਟਣ ਦੇ ਜਾਰੀ ਹੋਏ ਹੁਕਮ

Friday, Sep 04, 2026 - 06:35 PM (IST)

ਕੀਨੀਆ ’ਚ ਟਾਟਾ ਕੈਮੀਕਲਜ਼ ਨੂੰ ਵੱਡਾ ਝਟਕਾ, ਕਾਰੋਬਾਰ ਸਮੇਟਣ ਦੇ ਜਾਰੀ ਹੋਏ ਹੁਕਮ

ਬਿਜ਼ਨੈੱਸ ਡੈਸਕ - ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਵੱਲੋਂ ਟਾਟਾ ਕੈਮੀਕਲਜ਼ ਨੂੰ ਲੇਕ ਮਗਾਡੀ ਸਥਿਤ ਆਪਣੇ ਪੁਰਾਣੇ ਸੋਡਾ ਐਸ਼ ਪਲਾਂਟ ਤੋਂ ਕਾਰੋਬਾਰ ਸਮੇਟਣ ਦੇ ਨਿਰਦੇਸ਼ਾਂ ਵਿਚਾਲੇ ਕੰਪਨੀ ਨੇ ਕਿਹਾ ਹੈ ਕਿ ਉਸ ਦੀ ਸਹਾਇਕ ਕੰਪਨੀ ਟਾਟਾ ਕੈਮੀਕਲਜ਼ ਮਗਾਡੀ ਲਿਮਟਿਡ (ਟੀ. ਸੀ. ਐੱਮ. ਐੱਲ.) ਸਾਰੀਆਂ ਰੈਗੂਲੇਟਰੀ ਜ਼ਰੂਰਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੀ ਹੈ।

ਇਹ ਵੀ ਪੜ੍ਹੋ : ਅਸਮਾਨੀਂ ਚੜ੍ਹੇ ਖੰਡ ਦੇ ਭਾਅ, ਸ਼ੂਗਰ ਮਿੱਲਜ਼ ਫੈੱਡਰੇਸ਼ਨ ਦਾ ਆ ਗਿਆ ਵੱਡਾ ਬਿਆਨ

ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਨੂੰ ਕੀਨੀਆ ਦੇ ਮਾਈਨਿੰਗ ਮੰਤਰਾਲਾ ਤੋਂ 28 ਜੁਲਾਈ ਨੂੰ ਸੰਚਾਲਨ ਮੁਅੱਤਲ ਕਰਨ ਸਬੰਧੀ ਪੱਤਰ ਮਿਲਿਆ ਸੀ। ਇਸ ਦੇ ਜਵਾਬ ’ਚ ਟੀ. ਸੀ. ਐੱਮ. ਐੱਲ. ਨੇ 11 ਅਗਸਤ ਨੂੰ ਸਰਕਾਰ ਵੱਲੋਂ ਮੰਗੀ ਸਾਰੀ ਜ਼ਰੂਰੀ ਜਾਣਕਾਰੀ, ਰਿਪੋਰਟਾਂ ਅਤੇ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ। ਹੁਣ ਕੰਪਨੀ ਮੰਤਰਾਲਾ ਦੀ ਸਮੀਖਿਆ ਅਤੇ ਅੱਗੇ ਦੇ ਨਿਰਦੇਸ਼ਾਂ ਦੀ ਉਡੀਕ ਕਰ ਰਹੀ ਹੈ।

ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ

ਟਾਟਾ ਕੈਮੀਕਲਜ਼ ਨੇ ਕਿਹਾ ਕਿ ਉਹ ਕੀਨੀਆ ਸਰਕਾਰ ਦੇ ਅਧਿਕਾਰ ਦਾ ਸਤਿਕਾਰ ਕਰਦੀ ਹੈ ਅਤੇ ਪੈਂਡਿੰਗ ਮੁੱਦਿਆਂ ਨੂੰ ਕਾਨੂੰਨੀ ਅਤੇ ਰੈਗੂਲੇਟਰੀ ਮਾਧਿਅਮਾਂ ਰਾਹੀਂ ਸੁਲਝਾਉਣ ਲਈ ਗੱਲਬਾਤ ਜਾਰੀ ਰੱਖੇਗੀ। ਕੰਪਨੀ ਨੇ ਕਰਮਚਾਰੀਆਂ ਅਤੇ ਮਗਾਡੀ ਭਾਈਚਾਰੇ ਦੇ ਹਿੱਤਾਂ ਨੂੰ ਆਪਣੀ ਪਹਿਲ ਦੱਸਿਆ।

ਰੂਟੋ ਨੇ ਦੋਸ਼ ਲਾਇਆ ਕਿ ਟਾਟਾ ਕੋਲ ਲੰਮੇ ਸਮੇਂ ਤੋਂ ਮਾਈਨਿੰਗ ਅਧਿਕਾਰ ਹੋਣ ਦੇ ਬਾਵਜੂਦ ਖੇਤਰ ’ਚ ਲੋੜੀਂਦਾ ਨਿਵੇਸ਼ ਨਹੀਂ ਹੋਇਆ। ਸਰਕਾਰ ਨੇ ਟਾਟਾ ਦੀ ਜਗ੍ਹਾ 2 ਨਵੀਆਂ ਕੰਪਨੀਆਂ ਲਿਆਉਣ ਦੀ ਗੱਲ ਕਹੀ ਹੈ। ਉੱਥੇ ਹੀ ਮਾਈਨਿੰਗ ਮੰਤਰਾਲਾ ਨੇ ਬਕਾਇਆ ਫੀਸ ਅਤੇ ਹੋਰ ਰੈਗੂਲੇਟਰੀ ਕਮੀਆਂ ਦਾ ਹਵਾਲਾ ਦਿੱਤਾ ਹੈ। ਟਾਟਾ ਕੈਮੀਕਲਜ਼ ਨੇ 2005 ’ਚ ਇਸ ਕਾਰੋਬਾਰ ਦਾ ਅੈਕਵਾਇਰ ਕੀਤਾ ਸੀ।

ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ

ਟਾਟਾ ਰੀਅਲਟੀ ਨੇ ਗੌਰਵ ਜੈਨ ਨੂੰ ਐੱਮ. ਡੀ. ਅਤੇ ਸੀ. ਈ. ਓ. ਕੀਤਾ ਨਿਯੁਕਤ

ਰੀਅਲ ਅਸਟੇਟ ਕੰਪਨੀ ਟਾਟਾ ਰੀਅਲਟੀ ਐਂਡ ਇਨਫ੍ਰਾਸਟਰੱਕਚਰ ਲਿਮਟਿਡ (ਟੀ. ਆਰ. ਆਈ. ਐੱਲ.) ਨੇ ਗੌਰਵ ਜੈਨ ਨੂੰ ਆਪਣਾ ਨਵਾਂ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਯੁਕਤ ਕੀਤਾ ਹੈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਦੱਸਿਆ ਕਿ ਜੈਨ 1 ਅਕਤੂਬਰ ਤੋਂ ਅਹੁਦਾ ਸੰਭਾਲਣਗੇ। ਟੀ. ਆਰ. ਆਈ. ਐੱਲ. ਟਾਟਾ ਸੰਜ਼ ਪ੍ਰਾਈਵੇਟ ਲਿਮਟਿਡ ਦੀ ਪੂਰੀ ਮਾਲਕੀ ਵਾਲੀ ਸਹਾਇਕ ਕੰਪਨੀ ਹੈ। ਜੈਨ ਅਪ੍ਰੈਲ 2018 ਤੋਂ ਟੀ. ਆਰ. ਆਈ. ਐੱਲ. ਦੇ ਐੱਮ. ਡੀ. ਅਤੇ ਸੀ. ਈ. ਓ. ਰਹੇ ਸੰਜੇ ਦੱਤ ਦੀ ਜਗ੍ਹਾ ਲੈਣਗੇ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਇਹ ਵੀ ਪੜ੍ਹੋ :  ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ

ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਇਹ ਵੀ ਪੜ੍ਹੋ
: SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News