HDFC ਬੈਂਕ ’ਚ ਭਰੋਸਾ ਬਰਕਰਾਰ ਰੱਖਣ ਲਈ ਢਾਂਚਾਗਤ ਉਤਰਾਧਿਕਾਰ ਪ੍ਰਕਿਰਿਆ ਜ਼ਰੂਰੀ : ਮੂਡੀਜ਼
Tuesday, Sep 01, 2026 - 01:38 PM (IST)
ਬਿਜ਼ਨੈੱਸ ਡੈਸਕ - ਰੇਟਿੰਗ ਏਜੰਸੀ ਮੂਡੀਜ਼ ਰੇਟਿੰਗਜ਼ ਨੇ ਕਿਹਾ ਹੈ ਕਿ ਐੱਚ. ਡੀ. ਐੱਫ਼. ਸੀ. ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਐੱਮ. ਡੀ. ਅਤੇ ਸੀ. ਈ. ਓ.) ਸ਼ਸ਼ੀਧਰ ਜਗਦੀਸ਼ਨ ਦੇ ਅਹੁਦਾ ਛੱਡਣ ਨਾਲ ਲੀਡਰਸ਼ਿਪ ਬਦਲਾਅ ਦਾ ਜੋਖਮ ਪੈਦਾ ਹੋਇਆ ਹੈ। ਅਜਿਹੇ ’ਚ ਸਾਰੀਆਂ ਸਬੰਧਤ ਧਿਰਾਂ ਦਾ ਭਰੋਸਾ ਬਣਾਈ ਰੱਖਣ ਅਤੇ ਬੈਂਕ ਦੇ ਅਕਸ ’ਚ ਕਿਸੇ ਵੀ ਨਾਂਹ-ਪੱਖੀ ਅਸਰ ਨੂੰ ਸੀਮਤ ਕਰਨ ਲਈ ਢਾਂਚਾਗਤ ਉਤਰਾਧਿਕਾਰ ਪ੍ਰਕਿਰਿਆ ਬਹੁਤ ਅਹਿਮ ਹੋਵੇਗੀ।
ਇਹ ਵੀ ਪੜ੍ਹੋ : Zomato ਦੇ ਪਲੇਟਫਾਰਮ 'ਤੇ ਹੁਣ ਨਹੀਂ ਮਿਲਣਗੇ ਇਹ ਪਕਵਾਨ, ਲੱਗ ਗਈ ਪਾਬੰਦੀ
ਇਹ ਵੀ ਪੜ੍ਹੋ : 'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
ਜਗਦੀਸ਼ਨ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ 26 ਅਕਤੂਬਰ ਨੂੰ ਉਨ੍ਹਾਂ ਦਾ ਮੌਜੂਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਉਹ ਦੁਬਾਰਾ ਨਿਯੁਕਤੀ ਨਹੀਂ ਚਾਹੁੰਦੇ ਹਨ। 61 ਸਾਲਾ ਜਗਦੀਸ਼ਨ ਅਕਤੂਬਰ 2020 ’ਚ ਐੱਚ. ਡੀ. ਐੱਫ਼. ਸੀ. ਬੈਂਕ ਦੇ ਸੀ. ਈ. ਓ. ਬਣੇ ਸਨ ਅਤੇ ਮੌਜੂਦਾ ਸਮੇਂ ’ਚ ਬੈਂਕ ਮੁਖੀ ਵਜੋਂ ਆਪਣਾ ਦੂਜਾ 3 ਸਾਲਾ ਕਾਰਜਕਾਲ ਪੂਰਾ ਕਰ ਰਹੇ ਹਨ।
ਇਹ ਵੀ ਪੜ੍ਹੋ : ਖਾੜੀ ਦੇਸ਼ਾਂ ਤੋਂ 21,951 ਪਾਕਿਸਤਾਨੀਆਂ ਦਾ ਦੇਸ਼ ਨਿਕਾਲਾ: ਆਰਥਿਕਤਾ 'ਤੇ ਭਵਿੱਖ ਦੇ ਸੰਕਟ ਦੀ ਚੇਤਾਵਨੀ
ਇਹ ਵੀ ਪੜ੍ਹੋ : BOB ਕਰੇਗਾ 2,482 ਅਧਿਕਾਰੀਆਂ ਦੀ ਭਰਤੀ, ਅਪਲਾਈ ਕਰਨ ਲਈ ਜਾਣੋ ਕੀ ਹੋਣੀ ਚਾਹੀਦੀ ਹੈ ਯੋਗਤਾ
ਲੀਡਰਸ਼ਿਪ ਬਦਲਾਅ ਨਾਲ ਵਧ ਸਕਦੀ ਹੈ ਬੇਭਰੋਸਗੀ
ਮੂਡੀਜ਼ ਰੇਟਿੰਗਜ਼ ਦੇ ਸਹਾਇਕ ਉਪ-ਪ੍ਰਧਾਨ ਦੇਵਾਂਗ ਰਾਜਕੋਟੀਆ ਨੇ ਕਿਹਾ ਕਿ ਪ੍ਰਣਾਲੀਗਤ ਤੌਰ ’ਤੇ ਮਹੱਤਵਪੂਰਨ ਬੈਂਕਾਂ ’ਚ ਲੀਡਰਸ਼ਿਪ ਬਦਲਾਅ ਨਾਲ ਰਣਨੀਤੀ ਦੇ ਅਮਲ ਅਤੇ ਜੋਖਮ ਪ੍ਰਬੰਧਨ ਨੂੰ ਲੈ ਕੇ ਬੇਭਰੋਸਗੀ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਘਟਨਾਕ੍ਰਮ ਦਾ ਪਹਿਲਾਂ ਤੋਂ ਅੰਦਾਜ਼ਾ ਨਹੀਂ ਸੀ, ਇਸ ਲਈ ਜਗਦੀਸ਼ਨ ਦੇ ਅਹੁਦਾ ਛੱਡਣ ਨਾਲ ਲੀਡਰਸ਼ਿਪ ਬਦਲਾਅ ਨਾਲ ਜੁੜੇ ਕੁਝ ਜੋਖਮ ਪੈਦਾ ਹੁੰਦੇ ਹਨ।
ਇਹ ਵੀ ਪੜ੍ਹੋ : 16 ਸਾਲ ਦੀ ਉਮਰ 'ਚ ਬਣੇ ਕੰਪਨੀ ਦੇ ਮਾਲਕ, ਪਿਤਾ ਨੂੰ ਦਿੰਦੇ ਹਨ 2 ਲੱਖ ਦੀ ਤਨਖ਼ਾਹ
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਹ ਵੀ ਪੜ੍ਹੋ : ਖੰਡ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ; ਰੇਟ ਘਟਾਉਣ ਲਈ ਸਰਕਾਰ ਨੇ ਕੀਤੀ ਸਖ਼ਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
