ਦਿੱਲੀ ''ਚ ਲੱਗੇ ਪੋਸਟਰ, ਪਾਣੀ ਸਾਫ ਹੈ ਤਾਂ ਲੱਖਾਂ ਲੋਕ ਡਾਇਰੀਏ ਦੇ ਸ਼ਿਕਾਰ ਕਿਉਂ?

11/22/2019 1:26:57 AM

ਨਵੀਂ ਦਿੱਲੀ – ਦਿੱਲੀ ਵਿਚ ਪੀਣ ਵਾਲੇ ਪਾਣੀ ਦੀ ਗੁਣਵੱਤਾ ’ਤੇ ਸਵਾਲਾਂ ਕਾਰਣ ਉੱਠੇ ਵਿਵਾਦਾਂ ਦਰਮਿਆਨ ਆਈ. ਟੀ. ਓ. ਵਿਖੇ ਪੋਸਟਰ ਲਾਏ ਗਏ ਹਨ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੀਤੇ 4 ਸਾਲ ਦੌਰਾਨ ਰਾਜਧਾਨੀ ਵਿਚ ਡਾਇਰੀਆ ਅਤੇ ਹੈਜ਼ੇ ਦੇ ਸਾਹਮਣੇ ਆਏ ਮਾਮਲਿਆਂ ’ਤੇ ਘੇਰਿਆ ਗਿਆ ਹੈ। ਇਨ੍ਹਾਂ ਪੋਸਟਰਾਂ ਵਿਚੋਂ ਇਕ ’ਤੇ ਲਿਖਿਆ ਹੋਇਆ ਹੈ,‘‘ਦਿੱਲੀ ਜਲ ਬੋਰਡ ਦੇ ਮੁਖੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜੇ ਦਿੱਲੀ ਦਾ ਪਾਣੀ ਸਾਫ ਹੈ ਤਾਂ ਪਿਛਲੇ 4 ਸਾਲ ਦੌਰਾਨ ਇਥੇ 21 ਲੱਖ 88 ਹਜ਼ਾਰ 253 ਲੋਕਾਂ ਨੂੰ ਡਾਇਰੀਆ ਕਿਉਂ ਹੋਇਆ। ਹਸਪਤਾਲਾਂ ਵਿਚ ਹੈਜ਼ੇ ਦੇ 19283 ਮਾਮਲੇ ਦਰਜ ਹੋਏ। ਪਿਛਲੇ ਸਾਲ ਪਾਣੀ ਨਾਲ ਸਬੰਧਤ 36426 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।’’ ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਬੀ.ਆਈ.ਐੱਸ. ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਸੀ ਕਿ ਦਿੱਲੀ ਤੋਂ ਲਏ ਗਏ ਪਾਣੀ ਦੇ 11 ਨਮੂਨੇ 19 ਪੈਮਾਨਿਆਂ ’ਤੇ ਖਰੇ ਨਹੀਂ ਉਤਰੇ ਹਨ।


Inder Prajapati

Content Editor

Related News