ਪਟਨਾ ’ਚ ਨਿਤੀਸ਼ ਦੇ ਲਾਪਤਾ ਹੋਣ ਬਾਰੇ ਲੱਗੇ ਪੋਸਟਰ
Tuesday, Dec 17, 2019 - 11:59 PM (IST)

ਪਟਨਾ (ਭਾਸ਼ਾ)–ਬਿਹਾਰ ਦਾ ਪਟਨਾ ਸ਼ਹਿਰ ਰਾਤੋ-ਰਾਤ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਪੋਸਟਰਾਂ ਨਾਲ ਭਰ ਗਿਆ। ਇਨ੍ਹਾਂ ਪੋਸਟਰਾਂ ਵਿਚ ਨਿਤੀਸ਼ ਕੁਮਾਰ ਨੂੰ ਲਾਪਤਾ ਅਤੇ ਨਾ ਨਜ਼ਰ ਆਉਣ ਵਾਲਾ ਮੁੱਖ ਮੰਤਰੀ ਦੱਸਿਆ ਗਿਆ ਹੈ। ਪੂਰੇ ਪਟਨਾ ਸ਼ਹਿਰ ਵਿਚ ਕਈ ਅਜਿਹੇ ਪੋਸਟਰ ਲਾਏ ਗਏ, ਜਿਨ੍ਹਾਂ ਨਾਲ ਨਿਤੀਸ਼ ਕੁਮਾਰ ਦੀ ਫੋਟੋ ਵੀ ਸੀ। ਪੋਸਟਰਾਂ ਵਿਚ ਨਾਗਰਿਕਤਾ (ਸੋਧ) ਕਾਨੂੰਨ ਅਤੇ ਐੱਨ. ਆਰ. ਸੀ. ’ਤੇ ਨਿਤੀਸ਼ ਕੁਮਾਰ ਦੇ ਚੁੱਪ ਰਹਿਣ ’ਤੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਮੰਗਲਵਾਰ ਰਾਤ ਤੱਕ ਇਹ ਪਤਾ ਨਹੀਂ ਲੱਗ ਸਕਿਆ ਸੀ ਕਿ ਪੋਸਟਰ ਕਿਸ ਨੇ ਲੁਆਏ ਹਨ।