ਪਹਿਲਾਂ ਮੌਤ ਦੀ ਐਕਟਿੰਗ ਕਰਦਿਆਂ Insta ''ਤੇ ਪਾਈ ਵੀਡੀਓ, ਫਿਰ ਸੱਚੀ ਲਾ ਲਿਆ ਫਾਹਾ

Thursday, Sep 05, 2024 - 04:55 PM (IST)

ਪਹਿਲਾਂ ਮੌਤ ਦੀ ਐਕਟਿੰਗ ਕਰਦਿਆਂ Insta ''ਤੇ ਪਾਈ ਵੀਡੀਓ, ਫਿਰ ਸੱਚੀ ਲਾ ਲਿਆ ਫਾਹਾ

ਨੈਸ਼ਨਲ ਡੈਸਕ : ਬਰੇਲੀ ਦੇ ਸੀਬੀਗੰਜ ਥਾਣਾ ਖੇਤਰ ਦੇ ਇੱਕ ਨੌਜਵਾਨ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਅਪਲੋਡ ਕਰਦਿਆਂ ਆਪਣੀ ਮੌਤ ਦਾ ਡਰਾਮਾ ਕੀਤਾ। ਇਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਆਖ਼ਰ ਅਜਿਹਾ ਕੀ ਕਾਰਨ ਸੀ ਕਿ ਨੌਜਵਾਨ ਨੇ ਮੌਤ ਦੀ ਐਕਟਿੰਕ ਕਰਦਿਆਂ ਅਚਾਨਕ ਖ਼ੁਦਕੁਸ਼ੀ ਕਰ ਲਈ। ਥਾਣਾ ਸਦਰ ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਮੋਬਾਈਲ ਅਤੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੀਆਂ ਵੀਡੀਓਜ਼ ਰਾਹੀਂ ਮੌਤ ਦਾ ਕਾਰਨ ਲੱਭਣ ਵਿਚ ਲੱਗੀ ਹੋਈ ਹੈ।

ਵੀਡੀਓ ਦੇ ਨਾਲ ਅਪਲੋਡ ਕੀਤਾ ਗਿਆ ਭਾਵੁਕ ਗੀਤ
ਬਰੇਲੀ 'ਚ 18 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਪਛਾਣ ਤੋਤਾ ਰਾਮ ਪੁੱਤਰ ਮਹਿੰਦਰ ਪਾਲ ਵਾਸੀ ਬੱਲਕੋਡਾ ਵਜੋਂ ਹੋਈ ਹੈ। ਉਹ ਢੋਰਾ ਮਾਫੀ ਵਿਚ ਕ੍ਰਿਸ਼ਨ ਕੁਮਾਰ ਦੇ ਘਰ ਠਹਿਰਿਆ ਹੋਇਆ ਸੀ। ਤੋਤਾ ਰਾਮ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਸ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਅਪਲੋਡ ਕੀਤਾ ਸੀ, ਜਿਸ 'ਚ ਉਸ ਨੇ ਅਜਿਹੀ ਐਕਟਿੰਗ ਕੀਤੀ ਸੀ ਜਿਵੇਂ ਉਹ ਖੁਦ ਨੂੰ ਲਟਕਾ ਰਿਹਾ ਹੋਵੇ। ਉਸ ਨੇ ਆਪਣੀ ਫਾਂਸੀ ਦੀ ਐਕਟਿੰਗ ਦੇ ਵੀਡੀਓ ਵਿਚ ਇੱਕ ਭਾਵੁਕ ਗੀਤ ਵੀ ਜੋੜਿਆ ਸੀ ਅਤੇ ਅਜਿਹਾ ਕਰਨ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਜਾਣਬੁੱਝ ਕੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ ਜਾਂ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋਇਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।

ਵੀਡੀਓ ਨੇ ਭੇਤ ਖੋਲ੍ਹਿਆ ਤਾਂ ਪਰਿਵਾਰ ਨੇ ਦੇਖਿਆ ਕਮਰਾ
ਇਸ ਵੀਡੀਓ ਬਾਰੇ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕਮਰਾ ਖੋਲ੍ਹ ਕੇ ਦੇਖਿਆ ਤਾਂ ਉਸ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਪੁਲਸ ਨੂੰ ਸੂਚਿਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਮੁਤਾਬਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਜਾਂਚ ਜਾਰੀ ਹੈ। ਉਕਤ ਨੌਜਵਾਨ ਕਾਲੋਨੀ 'ਚ ਰਹਿ ਕੇ ਕਾਰ ਵਾਸ਼ਰ ਦਾ ਕੰਮ ਕਰਦਾ ਸੀ ਅਤੇ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਉਸ ਦੇ ਇਸ ਕਦਮ ਨਾਲ ਪਰਿਵਾਰਕ ਮੈਂਬਰ ਹੈਰਾਨ ਹਨ।


author

Baljit Singh

Content Editor

Related News