ਜੰਮੂ ਯੂਨੀਵਰਸਿਟੀ ਦੀ ਕੋਸ਼ਿਸ਼ ਨਾਲ ਪੁੰਛ ਦੇ ਕਿਸਾਨ ਵੀ ਕਰਨਗੇ ਕੇਸਰ ਦੀ ਖੇਤੀ
Monday, Jul 24, 2023 - 12:24 PM (IST)
ਜੰਮੂ (ਭਾਸ਼ਾ)- ਜੰਮੂ ਕਸ਼ਮੀਰ 'ਚ ਕੇਸਰ ਦੀ ਖੇਤੀ ਅਜੇ ਤੱਕ ਪੰਪੋਰ ਅਤੇ ਕਿਸ਼ਤਵਾੜ ਜ਼ਿਲ੍ਹੇ ਦੇ ਕੁਝ ਇਲਾਕਿਆਂ ਤੱਕ ਸੀਮਿਤ ਸੀ ਪਰ ਹੁਣ ਪੁੰਛ ਜ਼ਿਲ੍ਹੇ 'ਚ ਵੀ ਇਸ ਦੀ ਖੇਤੀ ਕਰਨ ਦੀ ਤਿਆਰੀ ਹੈ ਅਤੇ ਇਸ ਦਾ ਸਿਹਰਾ ਜੰਮੂ ਯੂਨੀਵਰਸਿਟੀ ਦੇ ਮਾਹਿਰਾਂ ਦੇ 5 ਸਾਲ ਦੇ ਲੰਮੇ ਸੋਧ ਨੂੰ ਜਾਂਦਾ ਹੈ। ਯੂਨੀਵਰਸਿਟੀ ਦੇ ਸਕੂਲ ਆਫ਼ ਬਾਇਓਟੈਕਨਾਲੋਜੀ (ਐੱਸ.ਬੀ.ਟੀ.) ਨੇ ਐਤਵਾਰ ਨੂੰ ਜੰਮੂ ਯੂਨੀਵਰਸਿਟੀ ਦੇ ਕੁਝ ਕੰਪਲੈਕਸ ਦੇ ਸਹਿਯੋਗ ਨਾਲ ਪੁੰਛ ਦੇ ਗੈਰ-ਰਵਾਇਤੀ ਖੇਤਰਾਂ 'ਚ ਕੇਸਰ ਦੀ ਖੇਤੀ ਸ਼ੁਰੂ ਕਰਨ ਲਈ ਕਿਸਾਨ ਜਾਗਰੂਕਤਾ ਬੈਠਕ ਦਾ ਆਯੋਜਨ ਕੀਤਾ।
ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਕੇਸਰ ਉਤਪਾਦਨ ਵਧਾਉਣ ਦੀ ਕੋਸ਼ਿਸ਼ ਦੇ ਅਧੀਨ ਜੋਤੀ ਵਾਖਲੂ ਦੀ ਅਗਵਾਈ 'ਚ ਐੱਸ.ਬੀ.ਟੀ. ਦੀ ਟੀਮ ਨੇ ਸਾਲ 2018 ਤੋਂ 2022 ਤੱਕ ਰਵਾਇਤੀ ਕੇਸਰ ਦੀ ਖੇਤੀ ਵਾਲੇ ਖੇਤਰਾਂ ਲਈ ਅਨੁਕੂਲ ਜਲਵਾਯੂ ਹਾਲਾਤਾਂ ਦੇ ਨਾਲ-ਨਾਲ ਜੰਮੂ ਦੇ ਵੱਖ-ਵੱਖ ਗੈਰ-ਰਵਾਇਤੀ ਖੇਤਰਾਂ 'ਚ ਪਾਇਲਟ ਪੱਧਰ 'ਤੇ ਅਧਿਐਨ ਕੀਤਾ। ਪਾਇਲਟ ਅਧਿਐਨ ਦੇ ਨਤੀਜੇ ਵਜੋਂ ਪੁੰਛ ਨੂੰ ਕੇਸਰ ਦੀ ਖੇਤੀ ਲਈ ਸੰਭਾਵਿਤ ਖੇਤਰਾਂ 'ਚੋਂ ਇਕ ਵਜੋਂ ਚੁਣਿਆ ਗਿਆ। ਬੁਲਾਰੇ ਨੇ ਕਿਹਾ ਕਿ ਇਹ ਪਾਇਲਟ ਅਧਿਐਨ ਪੁੰਛ ਦੇ ਬਾਇਲਾ ਪਿੰਡ ਦੇ ਇਕ ਸਕੂਲ ਟੀਚਰ ਅਤੇ ਪ੍ਰਗਤੀਸ਼ੀਲ ਕਿਸਾਨ ਏਜਾਜ਼ ਅਹਿਮ ਦੇ ਸਹਿਯੋਗ ਨਾਲ ਆਯੋਜਨ ਕੀਤੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8