ਤਾਲਾਬ ''ਚ ਡੁੱਬਣ ਨਾਲ 2 ਵਿਦਿਆਰਥੀਆਂ ਦੀ ਹੋਈ ਮੌਤ

09/26/2017 6:00:48 PM

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਸ਼ਿਵੁਪਰੀ ਜ਼ਿਲੇ 'ਚ ਦੋ ਸਕੂਲ ਵਿਦਿਆਰਥੀਆਂ ਦੀ ਤਲਾਬ 'ਚ ਡੁੱਬਣ ਨਾਲ ਮੌਤ ਹੋ ਗਈ। ਬਦਰਵਾਸ ਦੇ ਇਹ ਦੋਹੇਂ ਵਿਦਿਆਰਥੀ ਕੱਲ ਦੁਪਹਿਰ ਖੇਡਣ ਦਾ ਕਹਿ ਕੇ ਘਰ ਤੋਂ ਗਏ ਸੀ। ਦੇਰ ਰਾਤੀ ਦੋਹਾਂ ਦੀਆਂ ਲਾਸ਼ਾਂ ਤਲਾਬ ਤੋਂ ਬਰਾਮਦ ਕੀਤੀਆਂ ਗਈਆਂ। ਬਦਰਵਾਸ ਪੁਲਸ ਸੂਤਰਾਂ ਮੁਤਾਬਕ ਸਥਾਨਕ ਹਸੀਤਨਾਪੁਰ ਰੋਡ ਵਾਸੀ ਨੀਲੇਸ਼ ਅਤੇ ਘਨਸ਼ਾਮ ਜਾਟਵ ਕੱਲ ਦੁਪਹਿਰ ਦੇ ਬਾਅਦ ਆਪਣੇ ਘਰ ਤੋਂ ਖੇਡਣ ਜਾਣ ਦਾ ਕਹਿਣ ਕੇ ਨਿਕਲੇ ਸੀ। ਦੋਹੇਂ ਜਦੋਂ ਸ਼ਾਮ ਤੱਕ ਘਰ ਨਹੀਂ ਆਏ ਤਾਂ ਪਰਿਵਾਰਕ ਮੈਬਰਾਂ ਨੇ ਦੋਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਸਬੇ ਤਾਲਾਬ ਨੇੜੇ ਉਨ੍ਹਾਂ ਦੇ ਕੱਪੜੇ ਪਏ ਦੇਖੇ। ਪਰਿਵਾਰਕ ਮੈਬਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਦੇ ਬਾਅਦ ਪੁਲਸ ਦੋਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਗੋਤਾਖੋਰਾਂ ਨੂੰ ਬਹੁਤ ਤਲਾਸ਼ ਦੇ ਬਾਅਦ ਦੋਹਾਂ ਦੀਆਂ ਲਾਸ਼ਾਂ ਮਿਲੀਆਂ। ਦੱਸਿਆ ਜਾ ਰਿਹਾ ਹੈ ਕਿ ਨੀਲੇਸ਼ 5ਵੀਂ ਅਤੇ ਘਨਸ਼ਾਮ 8ਵੀਂ ਜਮਾਤ ਦਾ ਵਿਦਿਆਰਥੀ ਸੀ।


Related News