ਜੰਮੂ-ਕਸ਼ਮੀਰ ''ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਚੋਣਾਂ ਦੇ ਸੱਤਵੇਂ ਪੜਾਅ ਲਈ ਵੋਟਿੰਗ ਸ਼ੁਰੂ

Wednesday, Dec 16, 2020 - 08:57 AM (IST)

ਸ਼੍ਰੀਨਗਰ- ਘਾਟੀ ਵਿਚ ਸੁੰਨ ਕਰ ਦੇਣ ਵਾਲੀ ਠੰਡ ਦੇ ਚੱਲਦਿਆਂ ਵਧੇਰੇ ਲੋਕਾਂ ਦੇ ਘਰਾਂ ਤੋਂ ਬਾਹਰ ਨਾ ਨਿਕਲਣ ਕਾਰਨ ਬੁੱਧਵਾਰ ਸਵੇਰੇ ਜੰਮੂ-ਕਸ਼ਮੀਰ ਦੀਆਂ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ. ਡੀ. ਸੀ.) ਚੋਣਾਂ ਦੇ ਸੱਤਵੇਂ ਪੜਾਅ ਲਈ ਵੋਟਿੰਗ ਦੀ ਢਿੱਲੀ ਸ਼ੁਰੂਆਤ ਹੋਈ। 

ਡੀ. ਡੀ. ਸੀ. ਦੀਆਂ 31 ਸੀਟਾਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ। ਇਨ੍ਹਾਂ ਵਿਚੋਂ 13 ਸੀਟਾਂ ਕਸ਼ਮੀਰ ਡਵੀਜ਼ਨ ਵਿਚ ਅਤੇ 18 ਸੀਟਾਂ ਜੰਮੂ ਡਵੀਜ਼ਨ ਵਿਚ ਹਨ। ਕਸ਼ਮੀਰ ਘਾਟੀ ਅਤੇ ਚਿਨਾਬ ਘਾਟੀ ਦੇ ਕੁਝ ਹਿੱਸਿਆਂ ਵਿਚ ਵਧੇਰੇ ਠੰਡ ਹੋਣ ਕਾਰਨ ਵੋਟਿੰਗ ਕੇਂਦਰਾਂ ਕੋਲ ਸਵੇਰੇ ਘੱਟ ਗਤੀਵਿਧੀਆਂ ਨਜ਼ਰ ਆਈਆਂ। ਅਧਿਕਾਰੀਆਂ ਨੇ ਦੱਸਿਆ ਕਿ ਦਿਨ ਸਮੇਂ ਵੋਟਿੰਗ ਲਈ ਲੋਕਾਂ ਦੇ ਘਰਾਂ ਵਿਚੋਂ ਨਿਕਲਣ ਦੀ ਸੰਭਾਵਨਾ ਹੈ। ਠੰਡ ਕਾਰਨ ਅਜੇ ਬਹੁਤੇ ਲੋਕ ਘਰੋਂ ਬਾਹਰ ਨਿਕਲਣ ਵਿਚ ਦੇਰ ਕਰ ਰਹੇ ਹਨ।

ਇਹ ਵੀ ਪੜ੍ਹੋ- 3,600 ਕਰੋੜ ਰੁਪਏ ਦੀ ਖੰਡ ਬਰਾਮਦ ਸਬਸਿਡੀ ਨੂੰ ਮਿਲ ਸਕਦੀ ਹੈ ਹਰੀ ਝੰਡੀ


ਦੱਸ ਦਈਏ ਕਿ ਵੋਟਿੰਗ ਦੁਪਹਿਰ 2 ਵਜੇ ਤੱਕ ਹੋਵੇਗੀ। ਇਸ ਪੜਾਅ ਲਈ ਕੁੱਲ 1,852 ਵੋਟਿੰਗ ਕੇਂਦਰ ਬਣੇ ਹਨ ਅਤੇ ਤਕਰੀਬਨ 6.87 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਡੀ. ਡੀ. ਸੀ. ਚੋਣਾਂ ਦੇ ਇਲਾਵਾ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਪੰਚ ਅਤੇ ਸਰਪੰਚ ਦੇ ਅਹੁਦਿਆਂ ਲਈ ਵੀ ਵੋਟਾਂ ਹੋ ਰਹੀਆਂ ਹਨ।  


Lalita Mam

Content Editor

Related News