CM ਚੰਨੀ ਦੇ ਵਿਵਾਦਿਤ ਬਿਆਨ ''ਤੇ ਭਖੀ ਸਿਆਸਤ, ਨਿਤੀਸ਼ ਕੁਮਾਰ ਨੇ ਦੱਸਿਆ ''ਬਕਵਾਸ''

Thursday, Feb 17, 2022 - 02:31 PM (IST)

CM ਚੰਨੀ ਦੇ ਵਿਵਾਦਿਤ ਬਿਆਨ ''ਤੇ ਭਖੀ ਸਿਆਸਤ, ਨਿਤੀਸ਼ ਕੁਮਾਰ ਨੇ ਦੱਸਿਆ ''ਬਕਵਾਸ''

ਪਟਨਾ (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 'ਭਈਏ' ਵਾਲੇ ਬਿਆਨ ਨੂੰ ਲੈ ਕੇ ਵੀਰਵਾਰ ਨੂੰ ਉਨ੍ਹਾਂ ਦੀ ਆਲੋਚਨਾ ਕੀਤੀ। ਕੁਮਾਰ ਨੇ ਕਿਹਾ ਕਿ ਚੰਨੀ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਬਿਹਾਰ ਦੇ ਲੋਕਾਂ ਨੇ ਪੰਜਾਬ ਦੀ ਕਿੰਨੀ ਸੇਵਾ ਕੀਤੀ ਹੈ। ਕੁਮਾਰ ਨੇ ਕਿਹਾ,''ਇਹ ਸਭ ਬਕਵਾਸ ਹੈ। ਮੈਂ ਹੈਰਾਨ ਹਾਂ ਕਿ ਲੋਕ ਅਜਿਹੀਆਂ ਚੀਜ਼ਾਂ ਕਿਵੇਂ ਕਰ ਸਕਦੇ ਹਨ। ਕੀ ਉਨ੍ਹਾਂ (ਚੰਨੀ) ਨੂੰ ਇਹ ਪਤਾ ਨਹੀਂ ਹੈ ਕਿ ਬਿਹਾਰ ਦੇ ਕਿੰਨੇ ਲੋਕ ਪੰਜਾਬ 'ਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਉਸ ਖੇਤਰ ਦੀ ਕਿੰਨੀ ਸੇਵਾ ਕੀਤੀ ਹੈ।''

PunjabKesari

ਨਿਤੀਸ਼ ਕੁਮਾਰ ਦੀ ਸਹਿਯੋਗੀ ਪਾਰਟੀ ਭਾਜਪਾ ਨੇਤਾ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ 'ਤੇ ਚੰਨੀ ਦੇ ਇਸ ਬਿਆਨ ਨੂੰ ਉਤਸ਼ਾਹ ਦੇਣ ਦਾ ਦੋਸ਼ ਲਗਾਇਆ ਹੈ। ਇਸ ਬਾਰੇ ਪੁੱਛੇ ਗਏ ਸਵਾਲ ਦਾ ਕੁਮਾਰ ਨੇ ਕੋਈ ਜਵਾਬ ਨਹੀਂ ਦਿੱਤਾ। ਚੰਨੀ ਨੇ ਪੰਜਾਬ 'ਚ ਇਕ ਚੋਣਾਵੀ ਸਭਾ 'ਚ ਕਿਹਾ ਸੀ ਕਿ ਸੂਬੇ ਦੀ ਜਨਤਾ ਨੂੰ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਤੋਂ ਆਉਣ ਵਾਲੇ 'ਭਈਏ' ਲੋਕਾਂ ਨੂੰ ਪ੍ਰਵੇਸ਼ ਨਹੀਂ ਦੇਣਾ ਚਾਹੀਦਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਚ ਪ੍ਰਿਯੰਕਾ ਨੂੰ ਚੰਨੀ ਦੇ ਨਾਲ ਖੜ੍ਹੀ ਹੋ ਕੇ ਤਾੜੀ ਵਜਾਉਂਦੇ ਹੋਏ ਦੇਖਿਆ ਜਾ ਸਕਦਾ ਹੈ।


author

DIsha

Content Editor

Related News