ਪੋਲੀਓ ਮਾਡਲ ਨਾਲ ਹਰਾਇਆ ਜਾ ਸਕਦਾ ਹੈ ਕੋਰੋਨਾ ਵਾਇਰਸ

04/21/2020 5:26:50 PM

ਨਵੀਂ ਦਿੱਲੀ- ਦੇਸ਼ ਕੋਰੋਨਾ ਨਾਲ ਜੰਗ ਲੜ ਰਿਹਾ ਹੈ। ਸਰਕਾਰ ਤੇ ਕੋਰੋਨਾ ਯੋਧਾ ਇਸ ਦੇ ਖਿਲਾਫ ਰਾਤ-ਦਿਨ ਇਕ ਕਰ ਰਹੇ ਹਨ ਪਰ ਫਿਰ ਵੀ ਕੋਰੋਨਾ ਇਨਫੈਕਸ਼ਨ 'ਤੇ ਕੰਟਰੋਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਇਸ ਵਿਚ ਸਭ ਤੋਂ ਵੱਡੀ ਚਿੰਤਾ ਹੈ ਉਹਨਾਂ ਛੁਪਾ-ਰੁਸਤਮਾਂ ਤੋਂ, ਜਿਹਨਾਂ ਵਿਚ ਕੋਰੋਨਾ ਦੇ ਲੱਛਣ ਤਾਂ ਨਜ਼ਰ ਨਹੀਂ ਆ ਰਹੇ ਪਰ ਉਹ ਪਾਜ਼ੇਟਿਵ ਹਨ ਤੇ ਇਹੀ ਛੁਪਾ-ਰੁਸਤਮ ਕੋਰੋਨਾ ਫੈਲਾਉਣ ਦਾ ਵੱਡਾ ਕਾਰਣ ਬਣ ਰਹੇ ਹਨ। ਅਜਿਹੇ ਵਿਚ ਸਰਕਾਰ ਕਰੇ ਤਾਂ ਕੀ ਕਰੇ। ਮਾਹਰ ਇਸ ਦੇ ਲਈ ਪੋਲੀਓ ਮਾਡਲ ਅਪਣਾਉਣ ਦੀ ਵਕਾਲਤ ਕਰ ਰਹੇ ਹਨ, ਜਿਸ ਵਿਚ ਸਿਹਤ ਕਰਮਚਾਰੀ ਘਰ-ਘਰ ਜਾ ਕੇ ਪੋਲੀਓ ਦੀ ਦਵਾਈ ਪਿਲਾਉਂਦੇ ਸਨ ਜਾਂ ਪਿਲਾਉਂਦੇ ਹਨ। ਇਸ ਮਾਡਲ ਨਾਲ ਭਾਰਤ ਨੇ ਇਸ ਮਹਾਮਾਰੀ 'ਤੇ ਕੰਟਰੋਲ ਕੀਤਾ ਸੀ। ਮਾਹਰਾਂ ਮੁਤਾਬਕ ਇਹ ਮਾਡਲ ਇਸ ਸਮੇਂ ਦੇਸ਼ ਲਈ ਬਹੁਤ ਮਹਿੰਗਾ ਤਾਂ ਪਏਗਾ ਪਰ ਇਹ ਰਹੇਗਾ ਬੇਹੱਦ ਕਾਰਗਰ।

ਆਈ.ਸੀ.ਐਮ.ਆਰ. ਵੀ ਹੁਣ ਘਰ-ਘਰ ਜਾ ਕੇ ਅਜਿਹੇ ਲੋਕਾਂ ਦਾ ਪਤਾ ਲਾਉਣ ਦੇ ਲਈ ਮੁਹਿੰਮ ਚਲਾਉਣ 'ਤੇ ਵਿਚਾਰ ਕਰ ਰਿਹਾ ਹੈ, ਜਿਹਨਾਂ ਵਿਚ ਲੱਛਣ ਤਾਂ ਨਹੀਂ ਹਨ ਪਰ ਉਹ ਕੋਰੋਨਾ ਪਾਜ਼ੇਟਿਵ ਹਨ। ਆਈ.ਸੀ.ਐਮ.ਆਰ. ਦੇ ਰਮਨ ਗੰਗਾਖੇਡਕਰ ਦੱਸਦੇ ਹਨ ਕਿ ਜੇਕਰ 100 ਲੋਕ ਇਨਫੈਕਟਡ ਪਾਏ ਜਾਂਦੇ ਹਨ ਤਾਂ ਉਹਨਾਂ ਵਿਚੋਂ 80 ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਹੁੰਦੇ। ਸਿਹਤ ਅਧਿਕਾਰੀਆਂ ਨੂੰ ਇਸ ਗੱਲ ਨੇ ਚਿੰਤਾ ਵਿਚ ਪਾ ਦਿੱਤਾ ਹੈ ਕਿ ਕੋਈ ਲੱਛਣ ਨਾ ਦਿਖਾਉਣ ਵਾਲੇ ਹਲਕੇ ਲੱਛਣਾਂ ਵਾਲੇ ਲੋਕਾਂ ਨੇ ਇਨਫੈਕਸ਼ਨ ਫੈਲਾਉਣ ਵਿਚ ਵੱਡੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ।

ਹਾਲਾਂਕਿ ਦੇਸ਼ ਦੀ ਵੱਡੀ ਆਬਾਦੀ ਤੇ ਆਕਾਰ ਨੂੰ ਦੇਖਦੇ ਹੋਏ ਘਰ-ਘਰ ਜਾਣ ਦੇ ਮਾਡਲ ਨੂੰ ਠੀਕ ਨਹੀਂ ਮੰਨ ਰਹੇ ਪਰ ਜਾਣਕਾਰ ਕਹਿੰਦੇ ਹਨ ਕਿ ਭਾਰਤ ਪੋਲੀਓ ਤੋਂ ਮੁਕਤ ਹੋਇਆ ਹੈ ਤਾਂ ਇਸੇ ਤਰੀਕੇ ਨਾਲ। ਘਰ-ਘਰ ਜਾ ਕੇ ਇਕ-ਇਕ ਬੱਚੇ ਨੂੰ ਦਵਾਈ ਪਿਲਾ ਕੇ ਇਸ ਮਹਾਮਾਰੀ ਤੋਂ ਛੁਟਕਾਰਾ ਪਾਇਆ ਗਿਆ ਤੇ ਇਸ ਤਰੀਕੇ ਦੇ ਫਾਇਦੇ ਅੱਜ ਤੱਕ ਦੇਸ਼ ਨੂੰ ਮਿਲ ਰਹੇ ਹਨ। ਅਜਿਹਾ ਹੀ ਕੋਵਿਡ-19 ਨੂੰ ਲੈ ਕੇ ਵੀ ਕੀਤਾ ਜਾ ਸਕਦਾ ਹੈ।


Baljit Singh

Content Editor

Related News