ਦਿੱਲੀ, ਪੰਜਾਬ, ਹਰਿਆਣਾ ਤੇ ਐੱਨ. ਸੀ. ਆਰ. ਖੇਤਰਾਂ ’ਚ ਹਵਾ ਪ੍ਰਦੂਸ਼ਣ ਬਾਰੇ ਨੀਤੀ ਤਿਆਰ

07/14/2022 12:08:41 PM

ਨਵੀਂ ਦਿੱਲੀ– ਦਿੱਲੀ, ਪੰਜਾਬ, ਹਰਿਆਣਾ, ਐਨ. ਸੀ. ਆਰ. ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ. ਏ. ਕਿਊ. ਐਮ) ਨੇ ਵੱਖ-ਵੱਖ ਖੇਤਰਾਂ ਦੀ ਵੱਖ-ਵੱਖ ਭੂਗੋਲਿਕ ਸਥਿਤੀ ਵਿੱਚ ਵੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਵਿਆਪਕ ਨੀਤੀ ਤਿਆਰ ਕੀਤੀ ਹੈ। ਨੀਤੀ ’ਚ ਉਦਯੋਗਾਂ, ਵਾਹਨਾਂ, ਆਵਾਜਾਈ, ਉਸਾਰੀ, ਤੋੜਭੰਨ, ਸੜਕਾਂ, ਧੂੜ, ਮਿਉਂਸਪਲ ਕਮੇਟੀ ਦੀ ਠੋਸ ਰਹਿੰਦ-ਖੂੰਹਦ ਤੇ ਫਸਲਾਂ ਦੀ ਪਰਾਲੀ ਨੂੰ ਸਾੜਨ ’ਤੇ ਕੇਂਦਰਿਤ ਹੈ। ਇਸ ਤਹਿਤ ਜੇਕਰ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) ਦਾ ਪੱਧਰ 450 ਅੰਕ ਤੋਂ ਉਪਰ ਚਲਾ ਜਾਂਦਾ ਹੈ ਤਾਂ ਅਜਿਹੇ ’ਚ ਬੀ.ਐੱਸ.-4 ਵਾਲੀਆਂ ਚਾਰ ਪਹੀਆਂ ਡੀਜ਼ਲ ਗੱਡੀਆਂ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਇਹ ਪਾਬੰਦੀ ਦਿੱਲੀ ਦੇ ਨਾਲ-ਨਾਲ ਐੱਨ.ਸੀ.ਆਰ. ’ਚ ਵੀ ਲਾਗੂ ਹੋਵੇਗੀ। ਹਾਲਾਂਕਿ, ਇਸ ਵਿਚ ਜ਼ਰੂਰੀ ਸੇਵਾਵਾਂ ਵਾਲੀਆਂ ਗੱਡੀਆਂ ਨੂੰ ਛੋਟ ਦਿੱਤੀ ਗਈ ਹੈ।

ਨੀਤੀ ’ਚ ਦਿੱਲੀ ਤੋਂ ਇਲਾਵ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਝੱਜਰ, ਰੋਹਤਕ, ਗਾਜ਼ੀਆਬਾਦ, ਗੌਤਮ ਬੁੱਧ ਨਗਰ ਅਤੇ ਬਾਗਪਤ ਸਮੇਤ ਐਨ. ਸੀ. ਆਰ. ਦੇ ਕਈ ਹੋਰ ਜ਼ਿਲ੍ਹਿਆਂ ਨੂੰ ਕਵਰ ਕਰਦੀ ਹੈ ਜਦੋਂ ਕਿ ਪੂਰੇ ਪੰਜਾਬ ਅਤੇ ਹਰਿਆਣਾ ਦੇ ਗੈਰ-ਐਨ.ਸੀ.ਆਰ. ਜ਼ਿਲ੍ਹਿਆਂ ਵਿੱਚ ਮੁੱਖ ਤੌਰ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਹੱਲ ਲਈ ਪ੍ਰਬੰਧ ਕੀਤੇ ਜਾਣਗੇ।


Rakesh

Content Editor

Related News