ਹਰਿਆਣਾ ''ਚ ਔਰਤ ਦੀ ਕੁੱਟਮਾਰ ਕਰਨ ਦਾ ਵੀਡੀਓ ਵਾਇਰਲ, ਪੁਲਸ ਪ੍ਰਸ਼ਾਸਨ ''ਤੇ ਡਿੱਗੀ ਗਾਜ

Tuesday, May 28, 2019 - 01:35 PM (IST)

ਹਰਿਆਣਾ ''ਚ ਔਰਤ ਦੀ ਕੁੱਟਮਾਰ ਕਰਨ ਦਾ ਵੀਡੀਓ ਵਾਇਰਲ, ਪੁਲਸ ਪ੍ਰਸ਼ਾਸਨ ''ਤੇ ਡਿੱਗੀ ਗਾਜ

ਚੰਡੀਗੜ੍ਹ—ਹਰਿਆਣਾ 'ਚ ਪੁਲਸ ਕਰਮਚਾਰੀਆਂ ਵੱਲੋਂ ਇੱਕ ਔਰਤ ਦੀ ਕੁੱਟਮਾਰ ਕਰਨ ਦੀ ਘਟਨਾ 'ਤੇ ਸਖਤ ਕਾਰਵਾਈ ਕਰਦੇ ਹੋਏ 5 ਪੁਲਸ ਅਧਿਕਾਰੀਆਂ 'ਤੇ ਗਾਜ ਡਿੱਗੀ ਹੈ। ਇਨ੍ਹਾਂ ਪੁਲਸ ਕਰਮਚਾਰੀਆਂ 'ਚੋਂ  2 ਹੈੱਡ ਕਾਂਸਟੇਬਲਾਂ ਨੂੰ ਮੁਅੱਤਲ ਕਰਨ ਅਤੇ 3 ਐੱਸ. ਪੀ ਓ ਦੀਆਂ ਸੇਵਾਵਾਂ ਨੂੰ ਤਰੁੰਤ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਸ ਸੰਬੰਧੀ ਫਰੀਦਾਬਾਦ 'ਚ ਦੋਸ਼ੀਆਂ ਦੇ ਖਿਲਾਫ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਹੈ।

ਪੁਲਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਹੈ ਕਿ ਇਹ ਵਾਰਦਾਤ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਹੋਈ ਸੀ ਅਤੇ ਪੀੜ੍ਹਤਾਂ ਦੁਆਰਾ ਇਸ ਮਾਮਲੇ 'ਚ ਪੁਲਸ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਪੁਲਸ ਮਹਿਲਾਵਾਂ ਦੀ ਸੁਰੱਖਿਆ ਤੇ ਮਾਣ-ਸਨਮਾਣ ਕਰਨ ਲਈ ਵਚਨਬੱਧ ਹੈ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰਨ ਦੇ ਮਾਮਲੇ 'ਚ ਆਪਣੇ ਕਰਮਚਾਰੀਆਂ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕਰਨ 'ਚ ਸੰਕੋਚ ਨਹੀਂ ਕਰੇਗੀ। 5 ਦੋਸ਼ੀਆਂ 'ਚੋਂ 2 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰ ਦੋਸ਼ੀਆਂ ਨੂੰ ਫੜ੍ਹਨ ਦਾ ਯਤਨ ਕੀਤਾ ਜਾ ਰਿਹਾ ਹੈ।

5 ਪੁਲਸ ਕਰਮਚਾਰੀ 'ਤੇ ਡਿੱਗੀ ਗਾਜ-
ਇਸ ਮਾਮਲੇ 'ਚ ਪੁਲਸ ਕਮਿਸ਼ਨਰ ਦੁਆਰਾ ਐੱਚ. ਸੀ. ਬਲਦੇਵ, ਰੋਹਿਤ ਨੂੰ ਸਸਪੈਂਡ ਅਤੇ ਐੱਸ. ਪੀ. ਓ ਕ੍ਰਿਸ਼ਣ, ਹਰਪਾਲ ਅਤੇ ਦਿਨੇਸ਼ ਨੂੰ ਬਰਖਾਸ਼ਤ ਕੀਤਾ ਗਿਆ ਹੈ। ਹਾਦਸੇ 'ਚ ਸ਼ਾਮਲ 5 ਪੁਲਸ ਕਰਮਚਾਰੀਆਂ ਖਿਲਾਫ ਕੁੱਟਮਾਰ, ਔਰਤ ਦੇ ਮਾਣ-ਸਨਮਾਣ ਨੂੰ ਨੁਕਸਾਨ ਪਹੁੰਚਾਉਣ ਆਦਿ ਧਾਰਾਵਾਂ ਤਹਿਤ ਥਾਣਾ ਆਦਰਸ਼ਨਗਰ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪੀੜ੍ਹਤ ਔਰਤ ਦੀ ਭਾਲ ਕੀਤੀ ਜਾ ਰਹੀ ਹੈ ਫਿਲਹਾਲ ਔਰਤ ਦੇ ਮਿਲਣ 'ਤੇ ਬਿਆਨ ਦਰਜ ਕੀਤਾ ਜਾਵੇਗਾ ਅਤੇ ਮਾਮਲੇ ਦੀ ਡੂੰਘਾਈ ਪੁੱਛ-ਗਿੱਛ ਕੀਤੀ ਜਾਵੇਗੀ।


author

Iqbalkaur

Content Editor

Related News