ਤਪਦੀ ਦੁਪਹਿਰ ਸਿਪਾਹੀ ਨੇ ਬਾਂਦਰਾਂ ਨੂੰ ਅੰਬ ਖੁਆ ਪੇਸ਼ ਕੀਤਾ ਮਨੁੱਖਤਾ ਦੀ ਮਿਸਾਲ

Wednesday, Jun 15, 2022 - 03:42 PM (IST)

ਤਪਦੀ ਦੁਪਹਿਰ ਸਿਪਾਹੀ ਨੇ ਬਾਂਦਰਾਂ ਨੂੰ ਅੰਬ ਖੁਆ ਪੇਸ਼ ਕੀਤਾ ਮਨੁੱਖਤਾ ਦੀ ਮਿਸਾਲ

ਲਖਨਊ (ਵਾਰਤਾ)- ਦਿਲ ਵੱਡਾ ਹੋਵੇ, ਤਾਂ ਕਿਸੇ ਦੀ ਮਦਦ ਕਰਨ ਸਮਾਂ ਨਹੀਂ ਲੱਗਦਾ। ਕੁਝ ਅਜਿਹੀ ਹੀ ਮਿਸਾਲ ਉੱਤਰ ਪ੍ਰਦੇਸ਼ ਪੁਲਸ ਦੇ ਇਕ ਸਿਪਾਹੀ ਨੇ ਪੇਸ਼ ਕੀਤੀ, ਜਦੋਂ ਉਸ ਨੇ ਧੁੱਪ ਤੋਂ ਬੇਹਾਲ ਬਾਂਦਰਾਂ ਨੂੰ ਅੰਬ ਕੱਟ ਕੇ ਖੁਆਏ। ਉੱਤਰ ਪ੍ਰਦੇਸ਼ ਪੁਲਸ ਨੇ ਅੰਬ ਖੁਆਉਂਦੇ ਸਿਪਾਹੀ ਦਾ ਵੀਡੀਓ ਆਪਣੇ ਅਧਿਕਾਰਤ ਕੂ ਐਪ ਅਕਾਊਂਟ 'ਤੇ ਵਾਇਰਲ ਕੀਤਾ ਹੈ, ਜਿਸ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ। ਕੂ ਐਪ 'ਤੇ ਵਾਇਰਲ ਇਸ ਵੀਡੀਓ 'ਚ ਵਰਦੀ ਪਹਿਨੇ ਇਕ ਸਿਪਾਹੀ ਆਪਣੀ ਜੀਪ ਦੇ ਕਿਨਾਰੇ ਬੈਠਕ ਕੇ ਬਾਂਦਰ ਨੂੰ ਖੁਆਉਣ ਲਈ ਅੰਬ ਕੱਟ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਆਪਣੀ ਪਿੱਠ 'ਤੇ ਇਕ ਬੱਚੇ ਨੂੰ ਲੈ ਕੇ ਬਾਂਦਰ ਸਬਰ ਨਾਲ ਇੰਤਜ਼ਾਰ ਕਰ ਰਿਹਾ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਕਾਂਸਟੇਬਲ ਅੰਬ ਕੱਟ ਕੇ ਉਸ ਨੂੰ ਖੁਆਏਗਾ। ਬਾਂਦਰ ਖੁਸ਼ੀ-ਖੁਸ਼ੀ ਅੰਬ ਖਾਂਦੇ ਹੋਏ ਨਜ਼ਰ ਆਇਆ। 

 

ਸੋਸ਼ਲ ਮੀਡੀਆ 'ਤੇ ਇਹ ਵੀਡੀਓ ਯੂ.ਪੀ. ਪੁਲਸ ਦੇ ਅਧਿਕਾਰਤ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਸ਼ੇਅਰ ਕੀਤੇ ਗਏ ਵੀਡੀਓ ਨੂੰ 56 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁਕਿਆ ਹੈ। ਵੀਡੀਓ ਦੇ ਇਸ ਕੈਪਸ਼ਨ 'ਚ ਲਿਖਿਆ,''ਯੂ.ਪੀ. 112, ਸਾਰਿਆਂ ਦੇ ਮਨ ਦੀ ਸਮਝੇ। ਚੰਗੇ ਕੰਮਾਂ ਨੂੰ ਆਮ ਗੱਲ ਬਣਾਉਣ ਲਈ ਵੈਲ ਡਨ ਸ਼ਾਹਜਹਾਂਪੁਰ ਦੇ ਕਾਂਸਟੇਬਲ ਮੋਹਿਤ ਪੀ.ਆਰ.ਵੀ. 1388।'' ਇਕ ਯੂਜ਼ਰ ਨੇ ਲਿਖਿਆ,''ਇਸ ਨੂੰ ਕਹਿੰਦੇ ਹਨ ਮਨੁੱਖਤਾ, ਕਾਂਸਟੇਬਲ ਮੋਹਿਤ ਨੂੰ ਸਲਾਮ, ਆਓ ਮਨੁੱਖਤਾ ਨੂੰ ਅੱਗੇ ਵਧਾਈਏ। ਮਨੁੱਖਤਾ ਦਾ ਕਰਮ ਹੀ ਸਭ ਤੋਂ ਪਿਆਰਾ ਭਗਵਾਨ। ਅਸੀਂ ਭਾਰਤੀਆਂ ਦਾ ਭਲਾ ਕਰੀਏ, ਭਗਵਾਨ ਭਾਰਤ ਦਾ ਭਲਾ ਕਰੇ।'' ਇਕ ਦੂਜੇ ਯੂਜ਼ਰ ਨੇ ਲਿਖਿਆ,''ਇਨਸਾਨੀਅਤ ਅੰਦਰੋਂ ਆਉਂਦੀ ਹੈ, ਸਾਰੇ ਪ੍ਰਾਣੀਆਂ ਦੇ ਪ੍ਰਤੀ ਪਿਆਰ ਰੱਖੋ, ਇਹੀ ਮਨੁੱਖਤਾ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News