ਕੇਰਲ ਦੇ ਜੰਗਲ ’ਚ ਰਸਤਾ ਭਟਕੀ ਪੁਲਸ ਟੀਮ, ਸੁਰੱਖਿਅਤ ਬਚਾਈ
Thursday, Feb 01, 2024 - 11:45 AM (IST)
ਪਲੱਕੜ (ਕੇਰਲ)-ਉੱਤਰੀ ਕੇਰਲ ਦੇ ਪਲੱਕੜ ਜ਼ਿਲੇ ਵਿਚ ਸੰਘਣੇ ਜੰਗਲੀ ਖੇਤਰ ਵਿਚ ਤਲਾਸ਼ੀ ਮੁਹਿੰਮ ਲਈ ਗਈ 14 ਮੈਂਬਰੀ ਪੁਲਸ ਟੀਮ ਵਾਪਸ ਪਰਤਦੇ ਸਮੇਂ ਗੁੰਮ ਹੋ ਗਈ, ਪਰ ਜੰਗਲਾਤ ਵਿਭਾਗ ਦੀ ਤੁਰੰਤ ਕਾਰਵਾਈ ਸਦਕਾ ਉਸ ਨੂੰ ਬਚਾ ਲਿਆ ਗਿਆ। ਟੀਮ ਬੁੱਧਵਾਰ ਸਵੇਰੇ ਪੁਲਸ ਟੀਮ ਵਿਚ ਅਗਾਲੀ ਦੇ ਉਪ ਪੁਲਸ ਕਪਤਾਨ (ਡੀ. ਵਾਈ. ਐੱਸ. ਪੀ.) ਵੀ ਸ਼ਾਮਲ ਸਨ। ਇਹ ਟੀਮ ਭੰਗ ਦੀ ਖੇਤੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਅਟਪੱਪੀ ਜੰਗਲੀ ਖੇਤਰ ਵਿਚ ਗਈ ਸੀ।
ਪੁਲਸ ਦੇ ਡਿਪਟੀ ਸੁਪਰਡੈਂਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟੀਮ ਨੇ ਭੰਗ ਦੇ ਖੇਤ ਲੱਭੇ ਅਤੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ। ਪਰ ਮੁਹਿੰਮ ਵਿਚ ਸਮਾਂ ਲੱਗ ਗਿਆ ਅਤੇ ਵਾਪਸ ਪਰਤਦੇ ਸਮੇਂ ਹਨੇਰੇ ਕਾਰਨ ਉਹ ਜੰਗਲ ਵਿਚ ਆਪਣਾ ਰਸਤਾ ਭਟਕ ਗਈ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਮੋਬਾਈਲ ਨੈੱਟਵਰਕ ਉਪਲਬਧ ਨਹੀਂ ਸਨ ਅਤੇ ਜਦੋਂ ਉਨ੍ਹਾਂ ਨੂੰ ਸੰਪਰਕ ਮਿਲਿਆ ਤਾਂ ਉਨ੍ਹਾਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਜਿਸ ਨੇ ਰੈਪਿਡ ਰਿਸਪਾਂਸ ਟੀਮ (ਆਰ. ਆਰ. ਟੀ.) ਭੇਜੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।