ਸਿੰਘੂ-ਔਚੰਦੀ ਸਮੇਤ ਕਈ ਸਰਹੱਦਾਂ ਬੰਦ, ਦਿੱਲੀ ਪੁਲਸ ਨੇ ਜਾਰੀ ਕੀਤੀ ਆਵਾਜਾਈ ਐਡਵਾਇਜ਼ਰੀ

12/21/2020 11:12:16 AM

ਨਵੀਂ ਦਿੱਲੀ— ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਜਾਰੀ ਅੰਦੋਲਨ ਨੂੰ ਵੇਖਦਿਆਂ ਦਿੱਲੀ ਪੁਲਸ ਨੇ ਜਨਤਾ ਨੂੰ ਮੁਸ਼ਕਲਾਂ ਤੋਂ ਬਚਣ ਲਈ ਆਵਾਜਾਈ ਐਡਵਾਇਜ਼ਰੀ ਜਾਰੀ ਕੀਤੀ ਹੈ। ਕਿਸਾਨਾਂ ਦੇ ਅੰਦੋਲਨ ਦੀ ਵਜ੍ਹਾ ਨਾਲ ਦਿੱਲੀ ਦੀਆਂ ਕਈ ਸਰਹੱਦਾਂ ਅੱਜ ਵੀ ਬੰਦ ਹਨ। ਇਸ ਨੂੰ ਵੇਖਦੇ ਹੋਏ ਦਿੱਲੀ ਪੁਲਸ ਨੇ ਆਵਾਜਾਈ ਐਡਵਾਇਜ਼ਰੀ ਜਾਰੀ ਕਰ ਕੇ ਦੱਸਿਆ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਸਿੰਘੂ, ਔਚੰਦੀ, ਪਿਆਓ ਮਨਿਆਰੀ ਅਤੇ ਮੰਗੇਸ਼ ਸਰਹੱਦਾਂ ਬੰਦ ਹਨ। 

ਪੁਲਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਲਾਮਪੁਰ, ਸਫੀਆਬਾਦ ਸਾਬੋਲੀ ਅਤੇ ਸਿੰਘੂ ਸਕੂਲ ਟੋਲ ਟੈਕਸ ਸਰਹੱਦ ਖੁੱਲ੍ਹੇ ਹਨ, ਜਿਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਟਿਕਰੀ ਅਤੇ ਢਾਂਸਾ ਸਰਹੱਦ ਵੀ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਲਈ ਬੰਦ ਹੈ। ਝਟੀਕਰਾ ਸਰਹੱਦ ਨੂੰ ਪੈਦਲ ਯਾਤਰੀਆਂ ਅਤੇ ਦੋ-ਪਹੀਆ ਵਾਹਨਾਂ ਲਈ ਖੋਲਿ੍ਹਆ ਹੋਇਆ ਹੈ। ਦਿੱਲੀ-ਨੋਇਡਾ ਮੋੜ ’ਤੇ ਚਿੱਲਾ ਸਰਹੱਦ ਦਾ ਇਕ ਕੈਰੇਜਵੇਅ ਬੰਦ ਹਨ। ਦਿੱਲੀ ਤੋਂ ਨੋਇਡਾ ਦਾ ਰੂਟ ਖੁੱਲ੍ਹਾ ਹੈ ਪਰ ਨੋਇਡਾ ਤੋਂ ਦਿੱਲੀ ਜਾਣ ਵਾਲੇ ਰੂਟ ’ਤੇ ਕਿਸਾਨਾਂ ਨੇ ਡੇਰੇ ਲਾਏ ਹਨ। ਗਾਜ਼ੀਆਬਾਦ ਤੋਂ ਦਿੱਲੀ ਜਾਣ ਵਾਲੇ ਮਾਰਗ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਇਕ ਰੂਟ ਬੰਦ ਹੈ। ਕਿਸਾਨ ਅੰਦੋਲਨ ਦਾ ਅੱਜ 25ਵਾਂ ਦਿਨ ਹੈ।

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ’ਤੇ ਕਿਸਾਨਾਂ ਦਾ ਘਮਾਸਾਣ ਜਾਰੀ ਹੈ। ਅੱਜ ਇਕ ਵਾਰ ਫਿਕ ਕਿਸਾਨ ਭੁੱਖ-ਹੜਤਾਲ ’ਤੇ ਹਨ। ਉੱਥੇ ਹੀ ਕਿਸਾਨਾਂ ਨੇ 25 ਤੋਂ 27 ਦਸੰਬਰ ਤੱਕ ਇਕ ਵਾਰ ਫਿਰ ਟੋਲ ਫਰੀ ਕਰਨ ਦਾ ਐਲਾਨ ਕੀਤਾ ਹੈ। 23 ਦਸੰਬਰ ਨੂੰ ਕਿਸਾਨ ਦਿਵਸ ਵਜੋਂ ਮਨਾਇਆ ਜਾਵੇਗਾ। 


Tanu

Content Editor

Related News