ਮੇਘਾਲਿਆ 'ਚ CAA 'ਤੇ ਹਿੰਸਾ: ਝੜਪਾਂ ਤੋਂ ਬਾਅਦ ਲੱਗਾ ਕਰਫਿਊ, ਇੰਟਰਨੈੱਟ ਬੰਦ

02/29/2020 10:30:46 AM

ਸ਼ਿਲਾਂਗ—ਨਾਗਰਿਕ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਤਾਜ਼ਾ ਮਾਮਲਾ ਮੇਘਾਲਿਆਂ ਤੋਂ ਸਾਹਮਣੇ ਆਇਆ ਹੈ, ਜਿੱਥੇ ਖਾਸੀ ਵਿਦਿਆਰਥੀ ਸੰਘ ਦੇ ਮੈਂਬਰਾਂ ਅਤੇ ਗੈਰ-ਆਦਿਵਾਸੀਆਂ ਦੇ ਵਿਚਾਲੇ ਨਾਗਰਿਕ ਸੋਧ ਕਾਨੂੰਨ ਨੂੰ ਲੈ ਕੇ ਝੜਪਾਂ ਹੋਈਆਂ। ਝੜਪਾਂ ਤੋਂ ਬਾਅਦ ਮੇਘਾਲਿਆਂ ਪੁਲਸ ਨੇ ਸ਼ਿਲਾਂਗ ਐਗਲੋਮਰਸ਼ਨ ਅਤੇ ਨੇੜੇ ਦੇ ਖੇਤਰਾਂ 'ਚ ਕਰਫਿਊ ਲਾ ਦਿੱਤਾ ਹੈ। ਸਵਧਾਨੀ ਦੇ ਤੌਰ 'ਤੇ ਪੂਰਬੀ ਰੇਂਜ ਦੇ 6 ਜ਼ਿਲਿਆਂ 'ਚ ਇੰਟਰਨੈੱਟ ਸਰਵਿਸ ਬੰਦ ਕਰ ਦਿੱਤੀ ਗਈ ਹੈ।

PunjabKesari

ਜ਼ਿਕਰਯੋਗ ਹੈ ਕਿ 23 ਫਰਵਰੀ ਨੂੰ ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ 'ਚ ਸੀ.ਏ.ਏ ਨੂੰ ਲੈ ਕੇ ਸ਼ੁਰੂ ਹੋਏ ਦੰਗਿਆਂ 'ਚ ਹੁਣ ਤੱਕ ਲਗਭਗ 40 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।


Iqbalkaur

Content Editor

Related News