ਪੁਲਸ ਨੇ ਬਾਈਕ ਚੋਰ ਕੀਤਾ ਕਾਬੂ, 19 ਮੋਟਰਸਾਈਕਲਾਂ ਬਰਾਮਦ

12/06/2018 6:44:33 PM

ਸੋਨੀਪਤ— ਹਰਿਆਣਾ ਦੇ ਸੋਨੀਪਤ ਜ਼ਿਲੇ 'ਚ ਮੁਰਥਲ ਥਾਣਾ ਪੁਲਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਗਿਰੋਹ ਨਾਲ ਸਬੰਧ ਰੱਖਣ ਵਾਲੇ 2 ਚੋਰਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ 19 ਮੋਟਰਸਾਈਕਲ ਬਰਾਮਦ ਕੀਤੀ ਹੈ। ਪੁਲਸ ਸੁਪਰਡੈਂਟ ਜਤਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਸਚਿਨ ਉਰਫ ਮੋਨੀ ਤੇ ਸੰਦੀਪ ਉਰਫ ਸੰਨੀ ਦੇ ਰੂਪ 'ਚ ਕੀਤੀ ਗਈ ਹੈ। ਦੋਵੇਂ ਸੋਨੀਪਤ ਜ਼ਿਲੇ ਦੇ ਰਹਿਣ ਵਾਲੇ ਹਨ।

ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਯਮੁਨਾ ਬੰਨ੍ਹ ਨੇੜੇ ਮੀਮਾਰਪੁਰ ਪਿੰਡ ਨੇੜੇ ਦੋ ਨੌਜਵਾਨ ਚੋਰੀ ਦੀ ਮੋਟਰਸਾਈਕਲ 'ਤੇ ਇਥੋਂ ਲੰਘਣ ਵਾਲੇ ਹਨ। ਪੁਲਸ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਨਾਕਾ ਲਗਾਇਆ, ਜਿਸ 'ਚ ਚੈਕਿੰਗ ਦੌਰਾਨ ਦੋਵੇਂ ਨੌਜਵਾਨ ਪੁਲਸ ਦੀ ਗ੍ਰਿਫਤ 'ਚ ਆ ਗਏ, ਕਿਉਂਕਿ ਉਹ ਜਿਸ ਮੋਟਰਸਾਈਕਲ 'ਤੇ ਸਵਾਰ ਸਨ ਉਸ ਦਾ ਕੋਈ ਵੀ ਕਾਗਜ ਉਨ੍ਹਾਂ ਕੋਲ ਨਹੀਂ ਸੀ। ਉਹ ਚੋਰੀ ਦੀ ਮੋਟਰਸਾਈਕਲ ਨਿਕਲੀ। ਪੁਲਸ ਨੇ ਤੁਰੰਤ ਦੋਹਾਂ ਨੂੰ ਗ੍ਰਿਫਤਾਰ ਕਰ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਦੋਸ਼ੀਆਂ ਨੇ 19 ਮੋਟਰਸਾਈਕਲ ਚੋਰੀ ਕਰਨ ਦੀ ਗੱਲ ਸਵੀਕਾਰ ਕੀਤੀ ਤੇ ਸਾਰੇ ਮੋਟਰਸਾਈਕਲ ਬਰਾਮਦ ਵੀ ਕਰਵਾਏ।


Inder Prajapati

Content Editor

Related News