ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਗਏ ਆਪਣੇ ਦੇਸ਼, ਪੁਲਸ ਨੇ Russian ਮਾਂ-ਪੁੱਤ ਨੂੰ ਕੀਤਾ ਗ੍ਰਿਫ਼ਤਾਰ
Monday, Apr 07, 2025 - 03:53 PM (IST)

ਨੈਸ਼ਨਲ ਡੈਸਕ- ਗੋਆ ਪੁਲਸ ਦੀ ਕ੍ਰਾਈਮ ਬਰਾਂਚ ਨੇ 75 ਸਾਲਾ ਰੂਸੀ ਮਹਿਲਾ ਤੇ ਉਸ ਦੇ ਪੁੱਤਰ ਨੂੰ ਬਿਨਾਂ ਵੈਲਿਡ ਵੀਜ਼ਾ ਦੇ ਭਾਰਤ 'ਚ ਰਹਿਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਔਰਤ ਦੀ ਪਛਾਣ ਬਲਿਜਨੇਤਸੋਵਾ ਲਿਉਡਮਿਲਾ ਤੇ ਉਸ ਦੇ ਪੁੱਤਰ ਦੀ ਪਛਾਣ ਆਂਦ੍ਰੇਈ ਬਲਿਜਨੇਤਸੋਵਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਉਕਤ ਮਾਂ-ਪੁੱਤ ਉੱਤਰੀ ਗੋਆ ਦੇ ਸਿਓਲਿਮ ਪਿੰਡ 'ਚ ਰਹਿ ਰਹੀ ਸੀ। ਉਨ੍ਹਾਂ ਦਾ ਭਾਰਤੀ ਵੀਜ਼ਾ ਖ਼ਤਮ ਹੋ ਚੁੱਕਾ ਸੀ, ਜਿਸ ਦੇ ਬਾਵਜੂਦ ਉਹ ਆਪਣੇ ਦੇਸ਼ ਵਾਪਸ ਨਹੀਂ ਗਏ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੁੱਤ ਦੀ 'ਕਰਤੂਤ' ਦੀ ਮਾਂ ਨੂੰ ਮਿਲੀ ਸਜ਼ਾ ! ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ...
ਫਿਲਹਾਲ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਸਮੇਂ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਦੋਂ ਤੋਂ ਇੱਥੇ ਰਹਿ ਰਹੇ ਸੀ ਤੇ ਉਨ੍ਹਾਂ ਦਾ ਵੀਜ਼ਾ ਵੀ ਕਦੋਂ ਖ਼ਤਮ ਹੋਇਆ ਸੀ।
ਇਹ ਵੀ ਪੜ੍ਹੋ- ਛੋਟੇ ਦੀਆਂ ਅੱਖਾਂ ਮੂਹਰੇ ਹੋਇਆ ਵੱਡੇ ਭਰਾ ਦਾ ਕਤਲ, ਮੂੰਹ ਬੰਦ ਕਰਨ ਲਈ ਕਾਤਲਾਂ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e