ਟਰੰਪ ਦਾ ਭਾਸ਼ਣ ਖ਼ਤਮ ਹੁੰਦਿਆਂ ਹੀ ਇਰਾਨ ਨੇ ਛੱਡ'ਤੀਆਂ ਮਿਜ਼ਾਈਲਾਂ ! ਕਈ ਸ਼ਹਿਰਾਂ 'ਚ ਵੱਜ ਗਏ 'ਘੁੱਗੂ'

Thursday, Apr 02, 2026 - 11:29 AM (IST)

ਟਰੰਪ ਦਾ ਭਾਸ਼ਣ ਖ਼ਤਮ ਹੁੰਦਿਆਂ ਹੀ ਇਰਾਨ ਨੇ ਛੱਡ'ਤੀਆਂ ਮਿਜ਼ਾਈਲਾਂ ! ਕਈ ਸ਼ਹਿਰਾਂ 'ਚ ਵੱਜ ਗਏ 'ਘੁੱਗੂ'

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਦਾਅਵਾ ਕੀਤੇ ਜਾਣ ਦੇ ਕੁਝ ਹੀ ਮਿੰਟਾਂ ਬਾਅਦ ਕਿ ਇਰਾਨ ਦਾ ਮਿਜ਼ਾਈਲ ਪ੍ਰੋਗਰਾਮ ਤਬਾਹ ਹੋ ਚੁੱਕਾ ਹੈ, ਇਰਾਨੀ ਫੌਜਾਂ ਨੇ ਇਜ਼ਰਾਈਲ ਦੇ ਪ੍ਰਮੁੱਖ ਉੱਤਰੀ ਬੰਦਰਗਾਹ ਸ਼ਹਿਰ ਹਾਈਫਾ ਸਣੇ ਤੇਲ ਅਵੀਵ, ਕੇਂਦਰੀ ਇਜ਼ਰਾਈਲ ਤੇ ਵੈਸਟ ਬੈਂਕ ਨੂੰ ਨਿਸ਼ਾਨਾ ਬਣਾ ਕੇ ਕਈ ਮਿਜ਼ਾਈਲਾਂ ਦਾਗ ਦਿੱਤੀਆਂ। ਇਜ਼ਰਾਈਲ ਰੱਖਿਆ ਬਲਾਂ ਨੇ ਟੈਲੀਗ੍ਰਾਮ 'ਤੇ ਜਾਰੀ ਇਕ ਬਿਆਨ ਵਿਚ ਕਿਹਾ, "ਕੁਝ ਸਮਾਂ ਪਹਿਲਾਂ ਇਰਾਨ ਤੋਂ ਇਜ਼ਰਾਈਲ ਵੱਲ ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਸਾਡੇ ਏਅਰ ਡਿਫੈਂਸ ਸਿਸਟਮ ਇਸ ਖ਼ਤਰੇ ਨਾਲ ਨਜਿੱਠਣ ਲਈ ਤਿਆਰ ਹਨ।''

ਇਜ਼ਰਾਈਲ ਦੇ 'ਹੋਮ ਫਰੰਟ ਕਮਾਂਡ' ਨੇ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੇ ਮੋਬਾਈਲ ਫੋਨਾਂ 'ਤੇ ਸਿੱਧੇ ਮੈਸੇਜ ਭੇਜੇ ਹਨ ਤੇ ਹਵਾਈ ਹਮਲੇ ਦੇ ਸਾਇਰਨ ਵਜਾਏ ਗਏ ਹਨ, ਜਿਸ ਮਗਰੋਂ ਉਨ੍ਹਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਅਤੇ ਅਗਲੇ ਹੁਕਮਾਂ ਤੱਕ ਉੱਥੇ ਹੀ ਰਹਿਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ- ਟਰੰਪ ਦੇ ਬਿਆਨ ਮਗਰੋਂ ਧੜੰਮ ਡਿੱਗਾ ਸ਼ੇਅਰ ਬਾਜ਼ਾਰ ! 1500 ਅੰਕ ਦਾ ਗੋਤਾ ਲਾ ਗਿਆ Sensex

ਇਰਾਨ ਦੇ ਇਸ ਹਮਲੇ ਤੋਂ ਠੀਕ ਪਹਿਲਾਂ ਟਰੰਪ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਕਿਹਾ ਸੀ ਕਿ ਅਮਰੀਕੀ ਕਾਰਵਾਈ ਨੇ ਇਰਾਨ ਦੀ ਹਵਾਈ ਫੌਜ ਅਤੇ ਜਲ ਸੈਨਾ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਮਿਜ਼ਾਈਲ ਦਾਗਣ ਦੀ ਸਮਰੱਥਾ ਖ਼ਤਮ ਹੋ ਗਈ ਹੈ। ਅਜਿਹੇ 'ਚ ਇਰਾਨ ਦਾ ਇਹ ਵੱਡਾ ਹਮਲਾ ਅਮਰੀਕਾ ਦੇ ਅਜਿਹੇ ਦਾਅਵਿਆਂ ਨੂੰ ਨਕਾਰਨ ਲਈ ਤੇ ਆਪਣੀ ਤਾਕਤ ਦਿਖਾਉਣ ਲਈ ਕਾਫ਼ੀ ਸਾਬਿਤ ਹੁੰਦਾ ਹੈ। 

ਜ਼ਿਕਰਯੋਗ ਹੈ ਕਿ ਹਾਈਫਾ ਇਜ਼ਰਾਈਲ ਦਾ ਇੱਕ ਬਹੁਤ ਹੀ ਮਹੱਤਵਪੂਰਨ ਵਪਾਰਕ ਅਤੇ ਰਣਨੀਤਕ ਕੇਂਦਰ ਹੈ। ਇਰਾਨ ਦਾ ਇਹ ਹਮਲਾ ਸਿੱਧੇ ਤੌਰ 'ਤੇ ਟਰੰਪ ਦੇ ਉਸ ਬਿਆਨ ਨੂੰ ਚੁਣੌਤੀ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ "ਅਸੀਂ ਪਹਿਲਾਂ ਨਾਲੋਂ ਕਿਤੇ ਵੱਡੀ ਜਿੱਤ ਹਾਸਲ ਕਰ ਰਹੇ ਹਾਂ।" ਇਰਾਨ ਦੇ ਇਸ ਹਮਲੇ ਮਗਰੋਂ ਜੇਕਰ ਇਜ਼ਰਾਈਲ ਇਸ ਦਾ ਜਵਾਬੀ ਹਮਲਾ ਕਰਦਾ ਹੈ ਤਾਂ ਇਹ ਜੰਗ ਹੋਰ ਭਿਆਨਕ ਰੂਪ ਧਾਰ ਸਕਦੀ ਹੈ।

ਇਹ ਵੀ ਪੜ੍ਹੋ- ਜੰਗ 'ਚ ਇਕੱਲੇ ਪੈਣ ਲੱਗੇ ਟਰੰਪ ਸਾਬ੍ਹ ! ਸਪੇਨ, ਬ੍ਰਿਟੇਨ ਮਗਰੋਂ ਇਕ ਹੋਰ ਦੇਸ਼ ਨੇ ਛੱਡਿਆ ਸਾਥ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News