ਰੂਸੀ ਨਾਗਰਿਕਾਂ ਨੂੰ ਚੀਨ ਦਾ ਤੋਹਫ਼ਾ ; ਵੀਜ਼ਾ-ਮੁਕਤ ਐਂਟਰੀ ਦੀ ਮਿਆਦ ਵਧਾਈ

Monday, Apr 06, 2026 - 12:39 PM (IST)

ਰੂਸੀ ਨਾਗਰਿਕਾਂ ਨੂੰ ਚੀਨ ਦਾ ਤੋਹਫ਼ਾ ; ਵੀਜ਼ਾ-ਮੁਕਤ ਐਂਟਰੀ ਦੀ ਮਿਆਦ ਵਧਾਈ

ਮਾਸਕੋ/ਬੀਜਿੰਗ (ਵਾਰਤਾ): ਚੀਨ ਅਤੇ ਰੂਸ ਦੇ ਮਜ਼ਬੂਤ ਹੁੰਦੇ ਸਬੰਧਾਂ ਦਰਮਿਆਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਚੀਨ ਨੇ ਰੂਸੀ ਨਾਗਰਿਕਾਂ ਲਈ ਵੀਜ਼ਾ-ਮੁਕਤ ਵਿਵਸਥਾ ਨੂੰ ਇੱਕ ਸਾਲ ਲਈ ਹੋਰ ਵਧਾਉਣ ਦਾ ਅਹਿਮ ਫੈਸਲਾ ਲਿਆ ਹੈ। ਇਜ਼ਵੇਸਟੀਆ ਅਖਬਾਰ ਨੇ ਰੂਸੀ ਵਿਦੇਸ਼ ਮੰਤਰਾਲੇ ਦੇ ਇੱਕ ਸਰੋਤ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-  ਵੈਸਟਜੈੱਟ ਵੱਲੋਂ ਕੈਂਪੇਨਿਅਨ ਵਾਊਚਰ ਬੁਕਿੰਗਾਂ ’ਤੇ ਅਸਥਾਈ ਸਰਚਾਰਜ ਲਾਗੂ

ਸਤੰਬਰ 2027 ਤੱਕ ਰਹੇਗੀ ਸਹੂਲਤ 

ਰੂਸੀ ਅਖ਼ਬਾਰ 'ਇਜ਼ਵੇਸਟੀਆ' (Izvestia) ਨੇ ਰੂਸੀ ਵਿਦੇਸ਼ ਮੰਤਰਾਲੇ ਦੇ ਇੱਕ ਸਰੋਤ ਦੇ ਹਵਾਲੇ ਨਾਲ ਦੱਸਿਆ ਕਿ ਚੀਨੀ ਭਾਈਵਾਲਾਂ ਨੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਕਿ ਉਹ ਰੂਸੀ ਨਾਗਰਿਕਾਂ ਲਈ ਵੀਜ਼ਾ-ਮੁਕਤ ਪ੍ਰਣਾਲੀ ਨੂੰ ਇੱਕ ਹੋਰ ਸਾਲ ਲਈ ਵਧਾਉਣ ਲਈ ਤਿਆਰ ਹਨ। ਇਸ ਫੈਸਲੇ ਤੋਂ ਬਾਅਦ ਹੁਣ ਵੀਜ਼ਾ-ਮੁਕਤ ਐਂਟਰੀ ਦੀ ਇਹ ਸਹੂਲਤ ਸਤੰਬਰ 2027 ਦੇ ਅੱਧ ਤੱਕ ਪ੍ਰਭਾਵੀ ਰਹੇਗੀ। ਰੂਸੀ ਵਿਦੇਸ਼ ਮੰਤਰਾਲੇ ਅਨੁਸਾਰ ਦੋਵੇਂ ਦੇਸ਼ ਆਪਸੀ ਯਾਤਰਾ ਪ੍ਰਬੰਧਾਂ ਨੂੰ ਬਰਕਰਾਰ ਰੱਖਣ ਅਤੇ ਰੂਪ-ਰੇਖਾ ਸਥਾਪਿਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ। ਇਹ ਕਦਮ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੇ ਆਪਸੀ ਸੰਪਰਕ ਅਤੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News