ਬ੍ਰਹਮੋਸ ਪ੍ਰਾਜੈਕਟ ਨਾਲ ਜੁੜੇ ਰੂਸੀ ਵਿਗਿਆਨੀ ਅਲੈਕਜ਼ੈਂਡਰ ਲਿਓਨੋਵ ਦੀ ਮੌਤ
Tuesday, Apr 07, 2026 - 02:48 AM (IST)
ਮਾਸਕੋ - ਬ੍ਰਹਮੋਸ ਮਿਜ਼ਾਈਲ ਪ੍ਰਾਜੈਕਟ ਨਾਲ ਜੁੜੇ ਰੂਸ ਦੇ ਪ੍ਰਮੁੱਖ ਵਿਗਿਆਨੀ ਅਲੈਕਜ਼ੈਂਡਰ ਲਿਓਨੋਵ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਰੂਸ ਦੇ ਪ੍ਰਮੁੱਖ ਮਿਜ਼ਾਈਲ ਡਿਜ਼ਾਈਨਰਾਂ ’ਚ ਸ਼ਾਮਲ ਸਨ। ਲਿਓਨੋਵ ਐੱਨ.ਪੀ.ਓ. ਮਾਸ਼ਿਨੋਸਟ੍ਰੋਏਨੀਆ ਦੇ ਸੀ.ਈ.ਓ. ਅਤੇ ਚੀਫ਼ ਡਿਜ਼ਾਈਨਰ ਸਨ, ਜੋ ਭਾਰਤ-ਰੂਸ ਦੀ ਬ੍ਰਹਮੋਸ ਏਰੋਸਪੇਸ ਦਾ ਪ੍ਰਮੁੱਖ ਭਾਈਵਾਲ ਹੈ। ਉਨ੍ਹਾਂ ਨੂੰ ਉੱਨਤ ਮਿਜ਼ਾਈਲ ਤਕਨੀਕ ਦੇ ਵਿਕਾਸ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਜ਼ਿਰਕਾਨ ਹਾਈਪ੍ਰਸੋਨਿਕ ਕਰੂਜ਼ ਮਿਜ਼ਾਈਲ ਸਮੇਤ ਕਈ ਅਹਿਮ ਪ੍ਰਾਜੈਕਟਾਂ ਵਿਚ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਗ੍ਰੇਨਿਟ, ਵਲਕਨ ਅਤੇ ਬਾਸਟੀਅਨ ਵਰਗੀਆਂ ਮਿਜ਼ਾਈਲਾਂ ਅਤੇ ਕੋਸਟਲ ਡਿਫੈਂਸ ਸਿਸਟਮ ਦੇ ਵਿਕਾਸ ਵਿਚ ਵੀ ਭੂਮਿਕਾ ਨਿਭਾਈ ਸੀ।
