''''ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਬਣਾਉਣ ਦਿਆਂਗੇ..!'''' ਟਰੰਪ ਨੇ ਇਰਾਨ ਨੂੰ ਮੁੜ ਦਿੱਤੀ ਚਿਤਾਵਨੀ

Tuesday, Apr 07, 2026 - 02:48 PM (IST)

''''ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਬਣਾਉਣ ਦਿਆਂਗੇ..!'''' ਟਰੰਪ ਨੇ ਇਰਾਨ ਨੂੰ ਮੁੜ ਦਿੱਤੀ ਚਿਤਾਵਨੀ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ ਲੈ ਕੇ ਕਈ ਸਖ਼ਤ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਰਾਨ ਦੇ ਲੋਕ ਆਜ਼ਾਦੀ ਚਾਹੁੰਦੇ ਹਨ ਅਤੇ ਉੱਥੋਂ ਦੇ ਹਾਲਾਤ ਅਜਿਹੇ ਹਨ ਕਿ ਲੋਕ ਬਦਲਾਅ ਦੇਖਣਾ ਚਾਹੁੰਦੇ ਹਨ। ਟਰੰਪ ਨੇ ਕਿਹਾ ਕਿ ਜੇ ਉਨ੍ਹਾਂ ਕੋਲ ਮੌਕਾ ਹੁੰਦਾ, ਤਾਂ ਉਹ ਇਰਾਨ ਦੇ ਤੇਲ ’ਤੇ ਕਬਜ਼ਾ ਕਰ ਲੈਂਦੇ, ਕਿਉਂਕਿ ਉਹ ਇਕ ਵੱਡਾ ਰਿਸੋਰਸ ਹੈ। ਹਾਲਾਂਕਿ ਉਨ੍ਹਾਂ ਇਹ ਵੀ ਮੰਨਿਆ ਕਿ ਅਮਰੀਕਾ ਦੇ ਲੋਕ ਹੁਣ ਜੰਗ ਤੋਂ ਥੱਕ ਚੁੱਕੇ ਹਨ ਅਤੇ ਚਾਹੁੰਦੇ ਹਨ ਕਿ ਫੌਜੀਆਂ ਨੂੰ ਵਾਪਸ ਘਰ ਬੁਲਾਇਆ ਜਾਵੇ।

ਉਨ੍ਹਾਂ ਹਾਲ ਹੀ ਵਿਚ ਹੋਏ ਇਕ ਰੈਸਕਿਊ ਆਪ੍ਰੇਸ਼ਨ ਦਾ ਵੀ ਜ਼ਿਕਰ ਕੀਤਾ, ਜਿਸ ਵਿਚ ਇਰਾਨ ਵਿਚ ਸੁੱਟੇ ਗਏ ਐੱਫ-15ਈ ਫਾਈਟਰ ਜੈੱਟ ਦੇ ਦੋ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਟਰੰਪ ਨੇ ਕਿਹਾ ਕਿ ਆਮ ਤੌਰ ’ਤੇ ਅਜਿਹੇ ਹਾਲਾਤ ਵਿਚ ਪਾਇਲਟ ਨੂੰ ਬਚਾਉਣਾ ਮੁਸ਼ਕਲ ਹੁੰਦਾ ਹੈ, ਪਰ ਇਸ ਵਾਰ ਉਨ੍ਹਾਂ ਦੀ ਟੀਮ ਨੇ ਦੋਵਾਂ ਨੂੰ ਸੁਰੱਖਿਅਤ ਕੱਢ ਲਿਆ, ਜੋ ਕਿ ਬਹੁਤ ਬਹਾਦਰੀ ਦਾ ਕੰਮ ਹੈ। ਟਰੰਪ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਇਰਾਨ ਨੂੰ ਨਿਊਕਲੀਅਰ ਹਥਿਆਰ ਨਹੀਂ ਬਣਾਉਣ ਦਿੱਤੇ ਜਾਣਗੇ। ਜੇ ਇਰਾਨ ਨਹੀਂ ਮੰਨਿਆ, ਤਾਂ ਉਸ ਦੇ ਵੱਡੇ-ਵੱਡੇ ਟਿਕਾਣਿਆਂ ਜਿਵੇਂ ਕਿ ਪੁਲ, ਪਾਵਰ ਪਲਾਂਟ ਅਤੇ ਹੋਰ ਇਨਫ੍ਰਾਸਟਰੱਕਚਰ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ- 'ਗੁਆਚ ਗਈਆਂ ਹੋਰਮੁਜ਼ ਦੀਆਂ ਚਾਬੀਆਂ..!', ਟਰੰਪ ਦੀ ਧਮਕੀ ਦਾ ਇਰਾਨ ਨੇ ਦਿੱਤਾ ਕਰਾਰਾ ਜਵਾਬ

ਇਸ ਵਿਚਾਲੇ ਇਰਾਨ ਦੀ ਫੌਜ ਨੇ ਸਾਫ਼ ਕਿਹਾ ਹੈ ਕਿ ਉਹ ਉਦੋਂ ਤੱਕ ਜੰਗ ਜਾਰੀ ਰੱਖੇਗੀ, ਜਦੋਂ ਤੱਕ ਦੇਸ਼ ਦੇ ਆਗੂ ਇਸ ਨੂੰ ਜ਼ਰੂਰੀ ਸਮਝਣਗੇ। ਫੌਜ ਦੇ ਬੁਲਾਰੇ ਨੇ ਕਿਹਾ ਕਿ ਇਸ ਜੰਗ ਦਾ ਮਕਸਦ ਦੁਸ਼ਮਣ ਨੂੰ ਅਜਿਹਾ ਜਵਾਬ ਦੇਣਾ ਹੈ ਕਿ ਭਵਿੱਖ ਵਿਚ ਕੋਈ ਹਮਲਾ ਕਰਨ ਦੀ ਹਿੰਮਤ ਨਾ ਕਰੇ। ਇਰਾਨ ਨੇ ਪੱਛਮੀ ਅਜ਼ਰਬਾਈਜਾਨ ਸੂਬੇ ਵਿਚ 17 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਤੇ ਦੋਸ਼ ਹੈ ਕਿ ਇਹ ਅਮਰੀਕਾ-ਇਜ਼ਰਾਈਲ ਨਾਲ ਜੁੜੇ ਹੋਏ ਸਨ ਅਤੇ ਅੱਤਵਾਦੀ ਜਥੇਬੰਦੀਆਂ ਨਾਲ ਸਬੰਧ ਰੱਖਦੇ ਸਨ। ਇਰਾਨ ਦਾ ਕਹਿਣਾ ਹੈ ਕਿ ਕੁਝ ਲੋਕ ਫੌਜੀ ਅਤੇ ਸੁਰੱਖਿਆ ਨਾਲ ਜੁੜੀ ਅਹਿਮ ਜਾਣਕਾਰੀ ਬਾਹਰ ਭੇਜ ਰਹੇ ਸਨ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News