ਇਰਾਨ ਦੀ ''ਰੀੜ੍ਹ ਦੀ ਹੱਡੀ'' ''ਤੇ ਅਮਰੀਕਾ ਨੇ ਕਰ''ਤਾ ਭਿਆਨਕ ਹਮਲਾ ! ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਭੜਕੇ ਟਰੰਪ
Tuesday, Apr 07, 2026 - 04:50 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਨੂੰ ਹੋਰਮੁਜ਼ ਦੀ ਖਾੜੀ ਖੋਲ੍ਹਣ ਲਈ ਦਿੱਤੀ ਗਈ 48 ਘੰਟਿਆਂ ਦੀ ਮੋਹਲਤ ਖ਼ਤਮ ਹੋਣ ਜਾ ਰਹੀ ਹੈ। ਇਹ ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਹੀ ਟਰੰਪ ਦਾ ਸਬਰ ਖ਼ਤਮ ਹੁੰਦਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਆਦੇਸ਼ਾਂ 'ਤੇ ਅਮਰੀਕੀ ਫੌਜ ਨੇ ਇਰਾਨ ਦੇ ਤੇਲ ਨਿਰਯਾਤ ਦੇ ਸਭ ਤੋਂ ਵੱਡੇ ਕੇਂਦਰ 'ਖਾਰਗ ਟਾਪੂ' 'ਤੇ ਜ਼ਬਰਦਸਤ ਸਟੀਕ ਹਮਲੇ ਕੀਤੇ ਹਨ। ਇਸ ਭਿਆਨਕ ਹਮਲੇ ਨਾਲ ਦੁਨੀਆ ਭਰ ਦੇ ਊਰਜਾ ਬਾਜ਼ਾਰ ਵਿੱਚ ਭੂਚਾਲ ਆ ਗਿਆ ਹੈ।
ਖਾਰਗ ਟਾਪੂ, ਜੋ ਕਿ ਇਰਾਨ ਦੇ ਕੁੱਲ ਕੱਚੇ ਤੇਲ ਦੇ ਨਿਰਯਾਤ ਦਾ ਲਗਭਗ 90 ਫ਼ੀਸਦੀ ਹਿੱਸਾ ਸੰਭਾਲਦਾ ਹੈ, 'ਤੇ ਹੋਇਆ ਇਹ ਹਮਲਾ ਇਰਾਨ ਦੀ ਅਰਥਵਿਵਸਥਾ 'ਤੇ ਵੱਡੀ ਸੱਟ ਹੈ। ਅਮਰੀਕੀ ਮਿਜ਼ਾਈਲਾਂ ਨੇ ਟਾਪੂ 'ਤੇ ਸਥਿਤ ਤੇਲ ਟਰਮੀਨਲਾਂ, ਸਟੋਰੇਜ ਟੈਂਕਾਂ ਅਤੇ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ।
ਇਹ ਵੀ ਪੜ੍ਹੋ- 'ਗੁਆਚ ਗਈਆਂ ਹੋਰਮੁਜ਼ ਦੀਆਂ ਚਾਬੀਆਂ..!', ਟਰੰਪ ਦੀ ਧਮਕੀ ਦਾ ਇਰਾਨ ਨੇ ਦਿੱਤਾ ਕਰਾਰਾ ਜਵਾਬ
ਹਮਲੇ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਟਰੰਪ ਨੇ ਕਿਹਾ, "ਅਸੀਂ ਇਰਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਦੁਨੀਆ ਲਈ ਤੇਲ ਦਾ ਰਸਤਾ ਨਾ ਰੋਕੇ। ਖਾਰਗ ਟਾਪੂ 'ਤੇ ਕੀਤੀ ਗਈ ਕਾਰਵਾਈ ਸਿਰਫ਼ ਇੱਕ ਸ਼ੁਰੂਆਤ ਹੈ। ਜੇਕਰ ਇਰਾਨ ਨੇ ਹੋਰਮੁਜ਼ ਨਾ ਖੋਲ੍ਹਿਆ ਤਾਂ ਉਸ ਦੇ ਸਾਰੇ ਤੇਲ ਹੱਬ ਮਿੱਟੀ ਵਿੱਚ ਮਿਲਾ ਦਿੱਤੇ ਜਾਣਗੇ।"
ਹਾਲਾਂਖਿ ਇਰਾਨੀ ਮੀਡੀਆ ਨੇ ਵੀ ਪੁਸ਼ਟੀ ਕੀਤੀ ਹੈ ਕਿ ਟਾਪੂ 'ਤੇ ਕਈ ਵੱਡੇ ਧਮਾਕੇ ਹੋਏ ਹਨ, ਪਰ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਏਅਰ ਡਿਫੈਂਸ ਨੇ ਕਈ ਮਿਜ਼ਾਈਲਾਂ ਨੂੰ ਹਵਾ 'ਚ ਹੀ ਤਬਾਹ ਕਰ ਦਿੱਤਾ ਹੈ। ਮਾਹਿਰਾਂ ਅਨੁਸਾਰ ਇਸ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 150 ਤੋਂ 200 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀਆਂ ਹਨ। ਫਿਲਹਾਲ ਟਰੰਪ ਦੀ ਡੈੱਡਲਾਈਨ ਖ਼ਤਮ ਹੋਣ 'ਚ ਕੁਝ ਸਮਾਂ ਬਾਕੀ ਤਾਂ ਹੈ, ਪਰ ਉਸ ਤੋਂ ਪਹਿਲਾਂ ਹੀ ਇਹ ਹਮਲਾ ਕਿਤੇ ਨਾ ਕਿਤੇ ਜੰਗ ਨੂੰ ਹੋਰ ਭੜਕਾਉਣ ਦਾ ਕੰਮ ਕਰੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
