ਡੋਨਾਲਡ ਟਰੰਪ ਦਾ ਵੱਡਾ ਬਿਆਨ: "ਈਰਾਨ ਨਾਲ ਜੰਗ ਖ਼ਤਮ ਹੋਣ ਦੇ ਕੰਢੇ"
Wednesday, Apr 15, 2026 - 07:35 AM (IST)
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਚੱਲ ਰਹੇ ਟਕਰਾਅ ਨੂੰ ਲੈ ਕੇ ਇੱਕ ਅਹਿਮ ਬਿਆਨ ਦਿੱਤਾ ਹੈ। ਫੌਕਸ ਬਿਜ਼ਨਸ ਦੀ ਐਂਕਰ ਮਾਰੀਆ ਬਾਰਟੀਰੋਮੋ ਨੂੰ ਵ੍ਹਾਈਟ ਹਾਊਸ ਵਿੱਚ ਦਿੱਤੇ ਇੰਟਰਵਿਊ ਵਿੱਚ ਟਰੰਪ ਨੇ ਸੰਕੇਤ ਦਿੱਤਾ ਕਿ ਇਹ ਜੰਗ ਹੁਣ ਆਪਣੇ ਅੰਤ ਦੇ ਬਹੁਤ ਕਰੀਬ ਹੈ। ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਨਾਲ ਚੱਲ ਰਹੀ ਜੰਗ ਹੁਣ ਆਪਣੇ ਅੰਤ ਦੇ ਬਹੁਤ ਨੇੜੇ ਹੈ। ਮੈਨੂੰ ਲੱਗਦਾ ਹੈ ਕਿ ਇਹ (ਜੰਗ) ਲਗਭਗ ਖ਼ਤਮ ਹੋਣ ਵਾਲੀ ਹੈ... ਮੇਰੇ ਨਜ਼ਰੀਏ ਤੋਂ ਇਹ ਬਹੁਤ ਜਲਦ ਖ਼ਤਮ ਹੋ ਜਾਵੇਗੀ।
ਇਹ ਵੀ ਪੜ੍ਹੋ - ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ DA! ਸੁਪਰੀਮ ਕੋਰਟ ਦਾ ਵੱਡਾ ਫੈਸਲਾ
"ਜੰਗ ਖ਼ਤਮ ਹੋਣ ਦੇ ਕੰਢੇ ਹੈ"
ਇੰਟਰਵਿਊ ਦੌਰਾਨ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਜੰਗ ਖ਼ਤਮ ਹੋ ਗਈ ਹੈ, ਤਾਂ ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਖ਼ਤਮ ਹੋਣ ਦੇ ਕੰਢੇ ਹੈ। ਮੈਂ ਇਸਨੂੰ ਖ਼ਤਮ ਹੋਣ ਦੇ ਬਹੁਤ ਕਰੀਬ ਮੰਨਦਾ ਹਾਂ।" ਟਰੰਪ ਨੇ ਅੱਗੇ ਕਿਹਾ ਕਿ ਜੇਕਰ ਉਹ ਸਖ਼ਤ ਕਦਮ ਨਾ ਚੁੱਕਦੇ ਤਾਂ ਈਰਾਨ ਕੋਲ ਹੁਣ ਤੱਕ ਪ੍ਰਮਾਣੂ ਹਥਿਆਰ ਹੁੰਦੇ। ਉਨ੍ਹਾਂ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਈਰਾਨ ਪ੍ਰਮਾਣੂ ਤਾਕਤ ਬਣ ਜਾਂਦਾ ਤਾਂ ਦੁਨੀਆ ਨੂੰ ਉਨ੍ਹਾਂ ਨੂੰ 'ਸਰ-ਸਰ' ਕਹਿ ਕੇ ਸੰਬੋਧਨ ਕਰਨਾ ਪੈਂਦਾ।
ਇਹ ਵੀ ਪੜ੍ਹੋ - ਪ੍ਰਦਰਸ਼ਨ ਵਿਚਾਲੇ ਸਰਕਾਰ ਨੇ ਵਧਾ'ਤੀ ਕਰਮਚਾਰੀਆਂ ਦੀ ਤਨਖ਼ਾਹ, CM ਯੋਗੀ ਨੇ ਕੀਤਾ ਐਲਾਨ
ਜੰਗਬੰਦੀ ਦੀਆਂ ਕੋਸ਼ਿਸ਼ਾਂ ਤੇਜ਼
ਟਰੰਪ ਨੇ 'ਨਿਊਯਾਰਕ ਪੋਸਟ' ਨੂੰ ਦਿੱਤੇ ਇੱਕ ਹੋਰ ਬਿਆਨ ਵਿੱਚ ਦੱਸਿਆ ਕਿ ਪਾਕਿਸਤਾਨ ਵਿੱਚ ਹੋਈਆਂ ਪਿਛਲੀਆਂ ਗੱਲਬਾਤਾਂ ਦੇ ਅਸਫਲ ਰਹਿਣ ਤੋਂ ਬਾਅਦ ਹੁਣ ਅਗਲੇ ਦੋ ਦਿਨਾਂ ਦੇ ਅੰਦਰ ਅਮਰੀਕਾ-ਈਰਾਨ ਜੰਗਬੰਦੀ ਵਾਰਤਾ ਮੁੜ ਸ਼ੁਰੂ ਹੋਣ ਦੀ ਉਮੀਦ ਹੈ। ਅਮਰੀਕਾ ਅਤੇ ਈਰਾਨ ਵਿਚਕਾਰ 21 ਅਪ੍ਰੈਲ ਤੱਕ ਦੋ ਹਫ਼ਤਿਆਂ ਦੀ ਆਰਜ਼ੀ ਜੰਗਬੰਦੀ ਚੱਲ ਰਹੀ ਹੈ, ਜੋ ਫਿਲਹਾਲ ਸਥਿਰ ਜਾਪਦੀ ਹੈ। ਰਾਸ਼ਟਰਪਤੀ ਦਾ ਮੰਨਣਾ ਹੈ ਕਿ ਅਮਰੀਕਾ ਨੇ ਆਪਣੇ ਮੁੱਖ ਉਦੇਸ਼—ਤੇਹਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣਾ ਅਤੇ ਉਸਦੀ ਫੌਜੀ ਤਾਕਤ ਨੂੰ ਸੀਮਤ ਕਰਨਾ—ਹਾਸਲ ਕਰ ਲਏ ਹਨ। ਦੂਜੇ ਪਾਸੇ, ਈਰਾਨ ਨੇ ਅਮਰੀਕਾ ਦੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਇਹ ਵੀ ਪੜ੍ਹੋ - ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ! ਦਿੱਲੀ 'ਚ ਭਾਰੀ ਜਾਮ ਦਾ ਅਲਰਟ, ਟ੍ਰੈਫਿਕ ਐਡਵਾਈਜ਼ਰੀ ਜਾਰੀ
ਤਣਾਅ ਅਜੇ ਵੀ ਬਰਕਰਾਰ
ਭਾਵੇਂ ਰਾਸ਼ਟਰਪਤੀ ਟਰੰਪ ਜੰਗ ਖ਼ਤਮ ਹੋਣ ਦੀ ਗੱਲ ਕਰ ਰਹੇ ਹਨ ਪਰ ਜ਼ਮੀਨੀ ਹਾਲਾਤ ਅਜੇ ਵੀ ਗੰਭੀਰ ਹਨ। ਇਸੇ ਹਫ਼ਤੇ ਟਰੰਪ ਨੇ ਈਰਾਨ ਵਿਰੁੱਧ ਸਮੁੰਦਰੀ ਘੇਰਾਬੰਦੀ (Naval Blockade) ਦੇ ਹੁਕਮ ਵੀ ਦਿੱਤੇ ਹਨ। ਇਹ ਟਕਰਾਅ ਹੁਣ ਆਪਣੇ ਛੇਵੇਂ ਹਫ਼ਤੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਵਾਸ਼ਿੰਗਟਨ ਪ੍ਰਸ਼ਾਸਨ 21 ਅਪ੍ਰੈਲ ਨੂੰ ਜੰਗਬੰਦੀ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਕਿਸੇ ਪੱਕੇ ਸ਼ਾਂਤੀ ਸਮਝੌਤੇ 'ਤੇ ਪਹੁੰਚਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।
ਇਹ ਵੀ ਪੜ੍ਹੋ - Rain Alert : ਅਗਲੇ 24 ਘੰਟੇ ਖ਼ਤਰਨਾਕ! ਇਨ੍ਹਾਂ 11 ਸੂਬਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
