ਵੋਟਰਾਂ ਨੂੰ ਪੈਸਾ ਵੰਡਦੇ ਫੜੇ ਗਏ ਭਾਜਪਾ ਤੇ AIDMK ਦੇ ਕਾਰਕੁੰਨ

Sunday, Apr 04, 2021 - 10:52 AM (IST)

ਵੋਟਰਾਂ ਨੂੰ ਪੈਸਾ ਵੰਡਦੇ ਫੜੇ ਗਏ ਭਾਜਪਾ ਤੇ AIDMK ਦੇ ਕਾਰਕੁੰਨ

ਕੋਇੰਬਟੂਰ– ਭਾਜਪਾ ਤੇ ਏ. ਆਈ. ਡੀ. ਐੱਮ. ਕੇ. ਦੇ ਕਾਰਕੁੰਨਾਂ ਨੂੰ ਸ਼ਨੀਵਾਰ ਨੂੰ 2 ਖੇਤਰਾਂ ’ਚ ਵੋਟਰਾਂ ਵਿਚਾਲੇ ਕਥਿਤ ਤੌਰ ’ਤੇ ਪੈਸਾ ਵੰਡਣ ਦੇ ਦੋਸ਼ ’ਚ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕੋਇੰਬਟੂਰ ਦੱਖਣੀ ਚੋਣ ਖੇਤਰ ’ਚ 12 ਭਾਜਪਾ ਵਰਕਰਾਂ ਨੂੰ ਵੋਟਰਾਂ ਨੂੰ ਪੈਸਾ ਵੰਡਦੇ ਹੋਏ ਫੜਿਆ।


ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਵਰਕਰਾਂ ਕੋਲੋਂ 46,000 ਰੁਪਏ ਨਕਦ ਅਤੇ 6 ਦੋਪਹਿਆ ਵਾਹਨ ਜ਼ਬਤ ਕੀਤੇ ਗਏ। ਇਕ ਹੋਰ ਘਟਨਾ ’ਚ ਏ. ਆਈ. ਡੀ. ਐੱਮ. ਕੇ. ਦੇ 2 ਵਰਕਰਾਂ ਨੂੰ ਕੋਇੰਬਟੂਰ ਉੱਤਰੀ ਚੋਣ ਖੇਤਰ ’ਚ ਪੈਸੇ ਵੰਡਦੇ ਫੜਿਆ ਗਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ਤੋਂ 24,500 ਰੁਪਏ ਨਕਦ ਜ਼ਬਤ ਕੀਤੇ ਗਏ।


author

Rakesh

Content Editor

Related News