ਪੁਲਸ ਵਾਲੇ ਨੇ ਬਿਨਾਂ ਹੈਲਮੇਟ ਬਾਈਕ ''ਤੇ ਜਾ ਰਹੇ ਬੇਟੇ ਨੂੰ ਲਗਾਇਆ ਜ਼ੁਰਮਾਨਾ

Friday, Mar 23, 2018 - 12:31 PM (IST)

ਪੁਲਸ ਵਾਲੇ ਨੇ ਬਿਨਾਂ ਹੈਲਮੇਟ ਬਾਈਕ ''ਤੇ ਜਾ ਰਹੇ ਬੇਟੇ ਨੂੰ ਲਗਾਇਆ ਜ਼ੁਰਮਾਨਾ

ਸਹਾਰਨਪੁਰ— ਉਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਟ੍ਰੈਫਿਕ ਪੁਲਸ ਦੇ ਹੈਡ ਕਾਂਸਟੇਬਲ ਰਾਮ ਮੇਹਰ ਸਿੰਘ ਨੇ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਬਿਨਾਂ ਹੈਲਮੇਟ ਦੇ ਮੋਟਰ ਸਾਈਕਲ 'ਤੇ ਜਾ ਰਹੇ ਖੁਦ ਦੇ ਬੇਟੇ ਦਾ ਚਾਲਾਨ ਕੱਟ ਦਿੱਤਾ। ਉਸ ਤੋਂ 100 ਰੁਪਏ ਜ਼ੁਰਮਾਨਾ ਵਸੂਲਿਆ ਅਤੇ ਫਿਰ ਉਥੋਂ ਤੋਂ ਜਾਣ ਦਿੱਤਾ।
ਇੰਸਪੈਕਟਰ ਤੇਜ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਬਬਲੂ ਕੁਮਾਰ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਟ੍ਰੈਫਿਕ ਰੂਲਸ ਤੋੜਨ ਵਾਲਿਆਂ ਖਿਲਾਫ ਕਾਰਵਾਈ ਕਰਨ। ਉਨ੍ਹਾਂ ਦੇ ਨਿਰਦੇਸ਼ ਦੇ ਬਾਅਦ ਟ੍ਰੈਫਿਕ ਪੁਲਸ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ 'ਤੇ ਚੈਕਿੰਗ ਅਭਿਆਨ ਚਲਾ ਰਹੀ ਸੀ। ਇਸ ਦੌਰਾਨ ਟ੍ਰੈਫਿਕ ਰੂਲਸ ਤੋੜਨ ਵਾਲੇ ਹਰ ਵਿਅਕਤੀ 'ਤੇ ਕਾਰਵਾਈ ਕੀਤੀ ਗਈ। ਇਸ ਦੌਰਾਨ ਕਈ ਸਰਕਾਰ ਕਰਮਚਾਰੀਆਂ ਅਤੇ ਪੁਲਸ ਵਾਲਿਆਂ ਦੇ ਵੀ ਚਾਲਾਨ ਕੱਟੇ ਗਏ। 
ਉਨ੍ਹਾਂ ਨੇ ਕਿਹਾ ਕਿ ਪੁਲਸ ਲਾਇੰਸ ਦੇ ਬਾਹਰ ਔਰਤ ਥਾਣੇ ਕੋਲ ਹਰ ਹਫਤੇ 'ਚ ਦੋ ਵਾਰ ਅਭਿਆਨ ਚਲਾਇਆ ਗਿਆ। ਪੁਲਸ ਲਾਇੰਸ 'ਚ ਲਗਭਗ 400 ਪਰਿਵਾਰ ਰਹਿੰਦੇ ਹਨ। ਬੁੱਧਵਾਰ ਨੂੰ ਇੱਥੇ 58 ਲੋਕਾਂ ਦਾ ਚਾਲਾਨ ਕੀਤਾ ਗਿਆ, ਇਸ ਦੌਰਾਨ 10,800 ਰੁਪਏ ਜ਼ੁਰਮਾਨਾ ਵਸੂਲਿਆ ਗਿਆ। ਇਸ ਦੌਰਾਨ ਜਦੋਂ ਹੈਡ ਕਾਂਸਟੇਬਲ ਰਾਮ ਮੇਹਰ ਸਿੰਘ ਨੇ ਆਪਣੇ ਬੇਟੇ ਹਰਸ਼ ਕੁਮਾਰ ਨੂੰ ਬਿਨਾਂ ਹੈਲਮੇਟ ਤੋਂ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਰੋਕਿਆ। ਬੇਟੇ ਨੇ ਸੋਚਿਆ ਕਿ ਉਨ੍ਹਾਂ ਦੇ ਪਿਤਾ ਉਸ ਨੂੰ ਛੱਡ ਦੇਣਗੇ ਪਰ ਰਾਮ ਮੇਹਰ ਨੇ ਉਸ ਦੀ ਇਕ ਨਾ ਸੁਣੀ। ਉਨ੍ਹਾਂ ਨੇ ਹਰਸ਼ ਦਾ ਚਾਲਾਨ ਕੱਟਿਆ ਅਤੇ 100 ਰੁਪਏ ਜ਼ੁਰਮਾਨਾ ਵਸੂਲਿਆ। ਇੰਨਾ ਹੀ ਨਹੀਂ ਉਨ੍ਹਾਂ ਨੇ ਉਸ ਨੂੰ ਫਟਕਾਰ ਵੀ ਲਗਾਈ ਅਤੇ ਕਿਹਾ ਕਿ ਅੱਗੇ ਤੋਂ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਂਦੇ ਮਿਲਿਆ ਤਾਂ ਅਗਲੀ ਵਾਰ ਉਸ ਦੀ ਮੋਟਰਸਾਈਕਲ ਸੀਜ਼ ਕਰ ਦਿੱਤੀ ਜਾਵੇਗੀ।


Related News