ਜ਼ਹਿਰੀਲਾ ਪਦਾਰਥ ਖਾਣ ਨਾਲ ਔਰਤ ਤੇ ਉਸ ਦੇ ਬੇਟੇ ਦੀ ਮੌਤ, ਬੇਟੀਆਂ ਦੀ ਹਾਲਤ ਗੰਭੀਰ

Tuesday, Jul 16, 2019 - 01:33 PM (IST)

ਜ਼ਹਿਰੀਲਾ ਪਦਾਰਥ ਖਾਣ ਨਾਲ ਔਰਤ ਤੇ ਉਸ ਦੇ ਬੇਟੇ ਦੀ ਮੌਤ, ਬੇਟੀਆਂ ਦੀ ਹਾਲਤ ਗੰਭੀਰ

ਗਾਜੀਪੁਰ (ਉੱਤਰ ਪ੍ਰਦੇਸ਼)— ਪਰਿਵਾਰਕ ਕਲੇਸ਼ ਤੋਂ ਤੰਗ ਆ ਕੇ ਇਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਘਟਨਾ 'ਚ ਔਰਤ ਅਤੇ ਉਸ ਦੇ ਬੇਟੇ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀਆਂ 2 ਬੇਟੀਆਂ ਦਾ ਇਲਾਜ ਜਾਰੀ ਹੈ। ਪੁਲਸ ਨੇ ਦੱਸਿਆ,''ਜਮਾਨੀਆ ਕੋਤਵਾਲੀ ਖੇਤਰ ਦੀ ਨਗਰਪਾਲਿਕਾ 'ਚ ਕਰਮਚਾਰੀ ਲੋਦੇਪੁਰ ਮੁਹੱਲਾ ਵਾਸੀ ਹੱਕ ਦੀ ਪਤਨੀ ਨਸਰੀਨ (36) ਨੇ ਪਰਿਵਾਰਕ ਕਲੇਸ਼ ਤੋਂ ਤੰਗ ਆ ਕੇ ਸੋਮਵਾਰ ਨੂੰ ਜ਼ਹਿਰੀਲਾ ਪਦਾਰਥ ਖਾ ਲਿਆ ਅਤੇ ਆਪਣੇ ਬੱਚਿਆਂ ਨੂੰ ਵੀ ਖਿਲਾ ਦਿੱਤਾ। ਸਿਹਤ ਵਿਗੜਨ 'ਤੇ ਪਰਿਵਾਰ ਅਤੇ ਮੁਹੱਲੇ ਦੇ ਲੋਕ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੋਂ ਉਨ੍ਹਾਂ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਨਸਰੀਨ ਅਤੇ ਉਸ ਦੇ ਬੇਟੇ ਕਾਸਿਫ (2) ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਅਤੇ ਬੇਟੀ ਅਨਿਸਾ (6) ਅਤੇ ਆਲੀਆ (ਮਹੀਨੇ) ਦਾ ਇਲਾਜ ਚੱਲ ਰਿਹਾ ਹੈ।''

ਪੁਲਸ ਅਨੁਸਾਰ,''ਪ੍ਰਾਪਤ ਸੂਚਨਾ ਅਨੁਸਾਰ ਪਰਿਵਾਰ 'ਚ ਆਏ ਦਿਨ ਵਿਵਾਦ ਹੁੰਦਾ ਸੀ ਅਤੇ ਸੋਮਵਾਰ ਨੂੰ ਨਸਰੀਨ ਦਾ ਆਪਣੀ ਸੱਸ ਅਤੇ ਪਤੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਹੀ ਉਸ ਨੇ ਇਕ ਕਦਮ ਚੁੱਕਿਆ।'' ਥਾਣਾ ਇੰਚਾਰਜ ਵਿਮਲ ਕੁਮਾਰ ਮਿਸ਼ਰਾ ਨੇ ਦੱਸਿਆ,''ਇਸ ਸੰਬੰਧ 'ਚ ਕਿਸੇ ਵੱਲੋਂ ਕੋਈ ਸ਼ਿਕਆਇਤ ਨਹੀਂ ਮਿਲੀ ਹੈ। ਪੁਲਸ ਸੁਪਰਡੈਂਟ ਕੁਲਭੂਸ਼ਣਕ ਓਝਾ ਨੇ ਮ੍ਰਿਤਕਾਂ ਦੇ ਘਰ ਪਹੁੰਚ ਕੇ ਪਰਿਵਾਰ ਵਾਲਿਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ।'' ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News