ਕੋਰੋਨਾ ਕਹਿਰ : ਲਾਕਡਾਊਨ ਦੌਰਾਨ ਅੱਜ ਸਵੇਰੇ 9 ਵਜੇ ਦੇਸ਼ ਨੂੰ ਸੰਬੋਧਨ ਕਰਨਗੇ 'PM ਮੋਦੀ'

Friday, Apr 03, 2020 - 08:46 AM (IST)

ਕੋਰੋਨਾ ਕਹਿਰ : ਲਾਕਡਾਊਨ ਦੌਰਾਨ ਅੱਜ ਸਵੇਰੇ 9 ਵਜੇ ਦੇਸ਼ ਨੂੰ ਸੰਬੋਧਨ ਕਰਨਗੇ 'PM ਮੋਦੀ'

ਨਵੀਂ ਦਿੱਲੀ : ਦੇਸ਼ 'ਤੇ ਮੰਡਰਾ ਰਹੇ ਕੋਰੋਨਾ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 9 ਵਜੇ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਇੱਕ ਵੀਡੀਓ ਸੁਨੇਹਾ ਦੇਣਗੇ, ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 24 ਮਾਰਚ ਨੂੰ ਦੇਸ਼ 'ਚ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਲਾਕਡਾਊਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਲਾਕਡਾਊਨ ਲਾਗੂ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵਾਇਰਸ ਨੂੰ ਰੋਕਣ ਦੇ ਉਪਾਵਾਂ ਸਮੇਤ ਇਸ ਨਾਲ ਜੁੜੇ ਮੁੱਦਿਆਂ 'ਤੇ ਵੀਰਵਾਰ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵਿਚਾਰ-ਚਰਚਾ ਕੀਤੀ ਅਤੇ ਸਪੱਸ਼ਟ ਕੀਤਾ ਕਿ ਪੂਰੇ ਦੇਸ਼ ਦਾ ਸਾਂਝਾ ਮਕਸਦ ਜੀਵਨ ਦਾ ਘੱਟੋ-ਘੱਟ ਨੁਕਸਾਨ ਯਕੀਨੀ ਬਣਾਉਣਾ ਹੈ।

ਇਹ ਵੀ ਪੜ੍ਹੋ : 'ਲਾਕਡਾਊਨ ਨਾਲ ਪੂਰੇ ਦੇਸ਼ 'ਚ ਹਵਾ ਦੀ ਗੁਣਵੱਤਾ 'ਚ ਹੋਇਆ ਕਾਫੀ ਸੁਧਾਰ'

PunjabKesari

ਉਨ੍ਹਾਂ ਨੇ ਕਿਹਾ ਕਿ ਅਗਲੇ ਕੁੱਝ ਹਫਤੀਆਂ 'ਚ ਸਭ ਦਾ ਧਿਆਨ ਕੋਰੋਨਾ ਵਾਇਰਸ ਨਾਲ ਜੁੜੀ ਜਾਂਚ, ਇੰਫੈਕਸ਼ਨ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਕਰਨ 'ਤੇ ਕੇਂਦਰਿਤ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ 'ਚ ਕਿਹਾ ਕਿ ਲਾਕਡਾਊਨ ਖਤਮ ਹੋਣ ਤੋਂ ਬਾਅਦ ਆਬਾਦੀ ਦੇ ਦੁਬਾਰਾ ਘਰੋਂ ਨਿਕਲਣ ਨੂੰ ਧਿਆਨ 'ਚ ਰੱਖਦੇ ਹੋਏ ਸੂਬਿਆਂ ਅਤੇ ਕੇਂਦਰ ਨੂੰ ਇਕ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਜ਼ਿਲਾ ਪੱਧਰ 'ਤੇ ਇਸ ਮਕਸਦ ਲਈ ਆਫਤ ਪ੍ਰਬੰਧਨ ਗਰੁੱਪ ਬਣਾਇਆ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਜ਼ਿਲਾ ਨਿਗਰਾਨੀ ਅਧਿਕਾਰੀਆਂ ਨੂੰ ਨਿਯੁਕਤ ਕੀਤੇ ਜਾਣ ਦੀ ਲੋੜ ਹੈ।"

ਇਹ ਵੀ ਪੜ੍ਹੋ : ਜਨ ਧਨ ਖਾਤਿਆਂ 'ਚ ਅੱਜ ਜਮ੍ਹਾਂ ਹੋਵੇਗੀ 500 ਰੁਪਏ ਦੀ ਪਹਿਲੀ ਕਿਸ਼ਤ

PunjabKesari

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਸਬੰਧੀ ਆਂਕੜੇ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਤੋਂ ਹੀ ਲਏ ਜਾਣੇ ਚਾਹੀਦੇ ਹਨ। ਇਸ ਨਾਲ ਜ਼ਿਲਾ, ਸੂਬੇ ਅਤੇ ਕੇਂਦਰ ਪੱਧਰ 'ਤੇ ਆਂਕਿੜਆਂ 'ਚ ਇਕਰੂਪਤਾ ਆਵੇਗੀ। ਮੋਦੀ ਨੇ ਕਿਹਾ ਕਿ ਇਹ ਅਸਲ 'ਚ ਪ੍ਰਸ਼ੰਸਾਯੋਗ ਹੈ ਕਿ ਸਾਰੇ ਸੂਬਿਆਂ ਨੇ ਇਕੱਠੇ ਅਤੇ ਇਕ ਟੀਮ ਦੇ ਰੂਪ 'ਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਮੁੱਖ ਮੰਤਰੀਆਂ ਨੇ ਸੰਵਾਦ ਦੌਰਾਨ ਪ੍ਰਧਾਨ ਮੰਤਰੀ ਨੂੰ ਆਪਣੇ-ਆਪਣੇ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਮੁਕਾਬਲੇ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਔਖੀ ਘੜੀ ਸਮੇਂ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਤਾਰੀਫ ਕੀਤੀ। ਮੁੱਖ ਮੰਤਰੀਆਂ ਨੇ ਨਿਜ਼ਾਮੂਦੀਨ ਮਰਕਜ ਤੋਂ ਸਾਹਮਣੇ ਆਏ ਮਾਮਲਿਆਂ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਦੀ ਵੀ ਜਾਣਕਾਰੀ ਦਿੱਤੀ। ਮੋਦੀ ਨੇ ਸਾਰੇ ਸੂਬਿਆਂ ਨੂੰ ਕਿਸਾਨਾਂ ਤੋਂ ਅਨਾਜ ਦੀ ਖਰੀਦ ਲਈ ਖੇਤੀ ਉਤਪਾਦ ਬਾਜ਼ਾਰ ਕਮੇਟੀ ਤੋਂ ਇਲਾਵਾ ਦੂਜੇ ਪਲੇਟਫਾਰਮ 'ਤੇ ਵਿਚਾਰ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ 'ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ

PunjabKesari


author

Babita

Content Editor

Related News